ਨਵੀਂ ਦਿੱਲੀ- ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਵ ਅੰਬੇਡਕਰ ਦੀ 124ਵੀਂ ਜਯੰਤੀ ਮੌਕੇ ਇੰਟਰਨੈੱਟ ਸਰਚ ਇੰਜਣ 'ਗੂਗਲ' ਨੇ 8 ਦੇਸ਼ਾਂ 'ਚ ਆਪਣੇ ਹੋਮ ਪੇਜ 'ਤੇ ਬਾਬਾ ਸਾਹਿਬ ਨੂੰ ਸਮਰਪਿਤ ਡੂਡਲ ਬਣਾਇਆ ਹੈ। ਡੂਡਲ 'ਤੇ ਡਾ. ਅੰਬੇਡਕਰ ਦੀ ਤਸਵੀਰ ਨੂੰ ਆਕਰਸ਼ਕ ਢੰਗ ਨਾਲ ਉਭਾਰਿਆ ਗਿਆ ਹੈ ਅਤੇ ਇਹ ਤਿੰਨ ਮਹਾਦੀਪਾਂ 'ਚ ਫੈਲੇ 8 ਦੇਸ਼ਾਂ ਅਰਜਨਟੀਨਾ, ਚਿਲੀ, ਭਾਰਤ, ਆਇਰਲੈਂਡ, ਪੇਰੂ, ਪੋਲੈਂਡ, ਸਵੀਡਨ ਅਤੇ ਬ੍ਰਿਟੇਨ 'ਚ ਗੂਗਲ ਦੇ ਹੋਮ ਪੇਜ 'ਤੇ ਉਪਲੱਬਧ ਹੈ।
ਡਾ. ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ 'ਚ ਹੋਇਆ ਸੀ। ਆਜ਼ਾਦੀ ਦੇ ਬਾਅਦ ਭਾਰਤ ਦਾ ਸੰਵਿਧਾਨ ਬਣਾਉਣ 'ਚ ਉਨ੍ਹਾਂ ਦੀ ਪ੍ਰਮੁੱਖ ਭੂਮਿਕਾ ਸੀ। ਉਹ ਸਿਆਸਤਦਾਨ ਹੋਣ ਦੇ ਨਾਲ-ਨਾਲ ਨਿਆਂਵਿਦ ਅਤੇ ਸਮਾਜ ਸੁਧਾਰਕ ਵੀ ਸਨ।
ਕੇਜਰੀਵਾਲ ਨੂੰ ਲੈ ਕੇ ਅਗਨੀਵੇਸ਼ ਨੇ ਕੀਤਾ ਵੱਡਾ ਖੁਲਾਸਾ!
NEXT STORY