ਨਵੀਂ ਦਿੱਲੀ- ਦੁਨੀਆ ਦੀ ਹਰ ਮਾਂ ਆਪਣੇ ਬੱਚਿਆਂ ਦੀ ਸਲਾਮਤੀ ਦੀ ਦੁਆ ਕਰਦੀ ਹੈ ਪਰ ਮਹਾਰਾਸ਼ਟਰ ਦੀ ਇਕ ਔਰਤ ਨੇ ਇਸ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਦੇ ਹੋਏ ਆਪਣੀ ਮਾਸੂਮ ਬੇਟੀ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਪੁਲਸ ਅਨੁਸਾਰ ਠਾਣੇ ਦੀ ਰਹਿਣ ਵਾਲੀ 12 ਸਾਲਾ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਮਾਂ ਨੇ ਸਕੂਲ 'ਚ ਇਕ ਅਣਪਛਾਤੇ ਵਿਅਕਤੀ ਤੋਂ ਉਸ ਦਾ ਬਲਾਤਕਾਰ ਕਰਵਾਇਆ ਹੈ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਦੋਸ਼ੀ ਵਿਅਕਤੀ ਉਸ ਦੀ ਮਾਂ ਨੂੰ ਸਕੂਲ 'ਚ ਮਿਲਣ ਪੁੱਜਿਆ ਸੀ। ਪੀੜਤਾ ਠਾਣੇ ਦੇ ਹੀ ਇਕ ਇਲਾਕੇ 'ਚ ਨਿੱਜੀ ਸਕੂਲ 'ਚ ਪੜ੍ਹਦੀ ਸੀ। ਅਸਿਸਟੈਂਟ ਪੁਲਸ ਇੰਸਪੈਕਟਰ ਪ੍ਰਿਯਤਮਾ ਮੂਥੇ ਨੇ ਕਿਹਾ ਕਿ ਦੋਸ਼ੀ ਔਰਤ ਨੇ ਸਕੂਲ 'ਚ ਬੇਟੀ ਨੂੰ ਮਿਲਣ ਦੇ ਬਹਾਨੇ ਉਸ ਨੂੰ ਬੁਲਾਇਆ ਅਤੇ ਸੁੰਨਸਾਨ ਜਗ੍ਹਾ ਲੈ ਗਈ।
ਦੋਸ਼ੀ ਔਰਤ ਅਤੇ ਉਸ ਨਾਲ ਮੌਜੂਦ ਵਿਅਕਤੀ ਬੇਟੀ ਨੂੰ ਸਕੂਲ ਦੇ ਟਾਇਲਟ 'ਚ ਲੈ ਗਏ, ਜਿੱਥੇ ਮਾਂ ਦੇ ਸਾਹਮਣੇ ਉਸ ਵਿਅਕਤੀ ਨੇ ਬੱਚੀ ਨਾਲ ਬਲਾਤਕਾਰ ਕੀਤਾ। ਇਸ ਘਿਨੌਣੀ ਹਰਕਤ ਤੋਂ ਬਾਅਦ ਦੋਸ਼ੀ ਨੇ ਬੱਚੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ੱਤੇ ਉਸ ਦੀ ਮਾਂ ਨਾਲ ਸਕੂਲ ਤੋਂ ਚੱਲਾ ਗਿਆ। ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਉਸ ਦੀ ਮਾਂ ਅਤੇ ਦੂਜੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਸੁਰੱਖਿਆ ਕਾਰਨਾਂ ਨਾਲ ਪੀੜਤਾ ਦੀ ਮਾਂ ਦਾ ਨਾਂ ਉਜਾਗਰ ਨਹੀਂ ਕੀਤਾ ਹੈ। ਉਸ ਕੋਲ ਰਹਿਣ ਦਾ ਕੋਈ ਸਥਾਈ ਠਿਕਾਣਾ ਨਹੀਂ ਹੈ, ਇਸ ਲਈ ਉਹ ਹਮੇਸ਼ਾ ਇੱਥੇ-ਉੱਥੇ ਫਿਰਦੀ ਰਹਿੰਦੀ ਹੈ, ਜਦੋਂ ਕਿ ਪੀੜਤ ਲੜਕੀ ਇਕ ਰਿਸ਼ਤੇਦਾਰ ਦੇ ਘਰ ਰਹਿੰਦੀ ਹੈ। ਪੁਲਸ ਦੋਹਾਂ ਦੋਸ਼ੀਆਂ ਦੀ ਤਲਾਸ਼ 'ਚ ਜੁਟੀ ਹੈ।
ਤਰਾਲ ਮੁਕਾਬਲਾ, ਅੱਤਵਾਦੀ ਦੀ ਲਾਸ਼ ਬਰਾਮਦ
NEXT STORY