ਗੁੰਟੂਰ- ਆਂਧਰ ਪ੍ਰਦੇਸ਼ 'ਚ ਗੁੰਟੂਰ ਅਤੇ ਪੱਛਮ ਗੋਦਾਵਰੀ ਜ਼ਿਲੇ 'ਚ 2 ਘਟਨਾਵਾਂ 'ਚ ਅੱਜ ਘੱਟੋਂ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਇੰਨੇ ਹੀ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਗੁੰਟੂਰ ਜ਼ਿਲੇ ਦੇ ਦੁਗਗੁਰਾਲਾ ਪਿੰਡ ਦੇ ਚਿੰਤਲਪੁਡੀ ਰੋਡ 'ਤੇ ਇਕ ਆਟੋ ਰਿਕਸ਼ਾ ਦੇ ਤੇਨਾਲੀ ਤੋਂ ਆ ਰਹੀ ਇਕ ਲਾਰੀ ਨਾਲ ਟਕਰਾ ਜਾਣ ਨਾਲ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੰਨੇ ਹੀ ਲੋਕ ਜ਼ਖਮੀ ਹੋ ਗਏ।
ਇਨ੍ਹਾਂ 'ਚੋਂ 2 ਲੋਕਾਂ ਦੀ ਮੌਤ ਹੋ ਗਈ। ਬਾਕੀ ਦੋ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ਖਮੀਆਂ ਨੂੰ ਤੇਨਾਲੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਇਕ ਹੋਰ ਘਟਨਾ 'ਚ ਪੱਛਮ ਗੋਦਾਵਰੀ ਜ਼ਿਲੇ ਦੇ ਵਤਲੁਰੀ ਪਿੰਡ 'ਛ ਇਕ ਨਿੱਜੀ ਟੂਰੀਸਟ ਬੱਸ ਦੇ ਇਕ ਮਾਲ ਵਾਹਨ ਨਾਲ ਟਕਰਾ ਜਾਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਾਹਨ ਚਾਲਕ ਚਿੰਨਾ ਰਾਓ ਅਤੇ ਅੱਪਾਲਾ ਰਾਜੂ ਦੇ ਰੂਪ 'ਚ ਕੀਤੀ ਗਈ ਹੈ। ਜ਼ਖਮੀਆਂ ਨੂੰ ਅਲੁਰੂ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਤਸਵੀਰਾਂ 'ਚ ਦੇਖੋ ਕਿਵੇਂ ਹਾਈਟੇਂਸ਼ਨ ਤਾਰ 'ਤੇ ਲਟਕੀ ਬਾਈਕ, ਨੌਜਵਾਨ ਨੇ 20 ਫੁੱਟ ਤੋਂ ਮਾਰੀ ਛਾਲ
NEXT STORY