ਨਵੀਂ ਦਿੱਲੀ- ਦਿੱਲੀ 'ਚ ਕੁਝ ਮਹੀਨੇ ਪਹਿਲਾਂ ਚਿੜਿਆਘਰ 'ਚ ਬਾਘ ਦੇ ਬਾੜੇ 'ਚ ਕੁੱਦੇ ਇਕ ਨੌਜਵਾਨ ਦੇ ਹਸ਼ਰ ਨੂੰ ਤੁਸੀਂ ਭੁੱਲੇ ਨਹੀਂ ਹੋਵੋਗੇ। ਅਮਰੀਕਾ 'ਚ ਕਲੀਵਲੈਂਡ ਦੇ ਚਿੜਿਆਘਰ 'ਚ ਵੀ ਅਜਿਹੀ ਹੀ ਇਕ ਘਟਨਾ ਹੋਈ ਪਰ ਕਿਸਮਤ ਨਾਲ ਉੱਥੇ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ।
ਦਰਅਸਲ ਚਿੜਿਆਘਰ 'ਚ ਚੀਤੇ ਦੇ ਬਾੜੇ 'ਚ 2 ਸਾਲ ਦਾ ਇਕ ਬੱਚਾ ਉਸ ਸਮੇਂ ਡਿਗ ਗਿਆ ਜਦੋਂ ਉਸ ਦੀ ਮਾਂ ਉਸ ਨੂੰ ਬਾੜੇ ਦੀ ਰੇਲਿੰਗ 'ਤੇ ਲਟਕਾਏ ਹੋਈ ਸੀ। ਕਲੀਵਲੈਂਡ ਚਿੜਿਆਘਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਉਸ ਨੂੰ ਬਚਾਉਣ ਲਈ ਬਾੜੇ 'ਚ ਕੁੱਦ ਗਏ ਪਰ ਚੀਤੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਇੱਥੋਂ ਤੱਕ ਕਿ ਉਹ ਉਨ੍ਹਾਂ ਦੇ ਕੋਲ ਵੀ ਨਹੀਂ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੀ ਹੈ ਜਦੋਂ ਬੱਚਾ ਮਾਂ ਦੇ ਹੱਥੋਂ ਡਿਗ ਕੇ 10 ਫੁੱਟ ਡੂੰਘੇ ਬਾੜੇ 'ਚ ਡਿਗ ਗਿਆ।
ਖੂਹ ਚੋਂ ਬਰਾਮਦ ਹੋਈਆਂ 2 ਬੱਚੀਆਂ ਦੀਆਂ ਲਾਸ਼ਾਂ
NEXT STORY