ਆਰਾ- ਬਿਹਾਰ 'ਚ ਭੋਜਪੁਰ ਜ਼ਿਲੇ ਦੇ ਸਿਕਰਹਟਾ ਥਾਣਾ ਖੇਤਰ ਸਥਿਤ ਇਕ ਖੂਹ 'ਚੋਂ ਪੁਲਸ ਨੇ ਅੱਜ ਦੋ ਬੱਚੀਆਂ ਦੀ ਲਾਸ਼ ਬਰਾਮਦ ਕੀਤੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਖੂਹ ਤੋਂ 2 ਬੱਚੀਆਂ ਦੀ ਲਾਸ਼ ਬਰਾਮਦ ਕੀਤੀ ਹੈ।
ਲਾਸ਼ ਦੀ ਪਛਾਣ ਨਹੀਂ ਕੀਤੀ ਜਾ ਸਕੀ। ਬੱਚੀਆਂ ਦੀ ਉਮਰ 7 ਤੋਂ 9 ਸਾਲ ਦੇ ਵਿਚ ਹੈ। ਸੂਤਰਾਂ ਨੇ ਦੱਸਿਆ ਕਿ ਬੱਚੀਆਂ ਦੇ ਸਿਰ ਮੁੰਡੇ ਹੋਏ ਸਨ ਅਤੇ ਦੋਹਾਂ ਦੇ ਸਰੀਰ 'ਤੇ ਨਵੇਂ ਕਪੜੇ ਹਨ।
ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
'ਆਪ' ਦੇ ਕਲੇਸ਼ ਕਾਰਨ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹੈ
NEXT STORY