ਵੜੋਦਰਾ- ਗੁਜਰਾਤ ਸ਼ਹਿਰ ਦੇ ਰਾਵਪੁਰਾ ਇਲਾਕੇ 'ਚ ਰਹਿਣ ਵਾਲੇ ਅਜੇ.ਐਚ.ਪਟੇਲ ਨੂੰ ਲੋਕ ਹੁਣ ਅੰਜਲੀ ਉਰਫ ਆਕਰਿਤੀ ਦੇ ਨਾਂ ਤੋਂ ਜਾਣਦੇ ਹਨ। ਸਰੀਰਕ ਤੇ ਮਾਨਸਿਕ ਰੂਪ ਤੋਂ ਅੰਜਲੀ 'ਚ ਔਰਤ ਦੇ ਸਾਰੇ ਗੁਣ-ਲੱਛਣ ਹਨ। ਇਸ ਲਈ ਉਹ ਪੂਰੀ ਤਰ੍ਹਾਂ ਨਾਲ ਔਰਤ ਬਣਨ ਲਈ ਪਿਛਲੇ 6 ਸਾਲਾਂ ਤੋਂ ਹਸਪਤਾਲ ਦੇ ਚੱਕਰ ਲਗਾ ਰਹੀ ਸੀ ਤਾਂ ਜੋ ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰ ਸਕੇ। ਲਗਾਤਾਰ 6 ਮਹੀਨੇ ਦੀ ਕਾਉਂਸਲਿੰਗ ਤੋਂ ਬਾਅਦ ਕਈ ਰਿਪੋਰਟਸ ਅਤੇ ਬਾਡੀ ਸਕੈਨਿੰਗ 'ਚ ਸਾਹਮਣੇ ਆਇਆ ਕਿ ਆਕਰਿਤੀ ਦੇ ਸਰੀਰ 'ਚ ਪੁਰਸ਼-ਮਹਿਲਾ ਦੋਹਾਂ ਦੇ ਹੀ ਗੁਣ ਸਮਾਨ ਹਨ।
ਆਕਰਿਤੀ ਦਾ ਕਹਿਣਾ ਹੈ ਕਿ ਹੁਣ ਡਾਕਟਰਾਂ ਨੇ ਉਸ ਨੂੰ ਆਪਰੇਸ਼ਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਆਉਣ ਵਾਲੀ ਨਵੰਬਰ ਮਹੀਨੇ 'ਚ ਉਸ ਦਾ ਆਪਰੇਸ਼ਨ ਹੋਵੇਗਾ ਅਤੇ ਉਹ ਮਹਿਲਾ ਬਣ ਜਾਵੇਗੀ। ਇਸ ਤੋਂ ਬਾਅਦ ਉਹ ਸਮਾਜ ਦੀ ਚਿੰਤਾ ਕੀਤੇ ਬਿਨਾਂ ਵੈਨੇਨਟਾਈਨ-ਡੇਅ 'ਤੇ ਪ੍ਰੇਮੀ ਨਾਲ ਵਿਆਹ ਕਰ ਲਵੇਗੀ। ਆਕਰਿਤੀ ਨੇ ਇਕ ਸਮਾਚਾਰ ਪੱਤਰ 'ਚ ਗੱਲਬਾਤ 'ਚ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਲੱਗਦਾ ਸੀ ਕਿ ਬੇਸ਼ਕ ਉਸ ਨੇ ਇਕ ਪੁਰਸ਼ ਦੇ ਰੂਪ 'ਚ ਜਨਮ ਲਿਆ ਹੈ ਪਰ ਅਸਲ 'ਚ ਉਹ ਇਕ ਮਹਿਲਾ ਹੈ।
ਬਚਪਨ 'ਚ ਹੀ ਆਕਰਿਤੀ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉਠ ਗਿਆ ਸੀ। ਆਰਥਿਕ ਸਥਿਤੀ ਖਰਾਬ ਹੋਣ ਦੇ ਚੱਲਦੇ ਉਹ ਸਿਰਫ 12ਵੀਂ ਤੱਕ ਹੀ ਪੜਾਈ ਕਰ ਸਕੀ। ਇਸ ਤੋਂ ਬਾਅਦ ਉਸ ਨੇ ਟ੍ਰਾਂਸਜੇਂਡਰ ਟਰੇਨਰ ਦਾ ਕੋਰਸ ਕੀਤਾ ਅਤੇ ਵੜੋਦਰਾ 'ਚ ਟ੍ਰਾਸਜੇਂਡਰ ਲਈ ਕੰਮ ਕਰਨ ਵਾਲੀ ਸੰਸਥਾ 'ਚ ਕੰਮ ਕਰਨ ਲੱਗੀ। ਉਸ ਨੂੰ 2 ਸਾਲ ਪਹਿਲਾਂ ਹੀ ਇਕ ਨੌਜਵਾਨ ਨਾਲ ਪਿਆਰ ਹੋਇਆ ਸੀ। ਉਹ ਹਮੇਸ਼ਾ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਰੱਖਦਾ ਹੈ।
ਮੌਤ ਦੇ ਨੇੜੇ ਪਹੁੰਚ ਗਈ ਮਾਸੂਮ ਦੀ ਜਾਨ, ਫਿਰ ਰੱਬ ਕਿਹੜਿਆ ਰੰਗਾ 'ਚ ਰਾਜ਼ੀ
NEXT STORY