ਬੜਵਾਨੀ- ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲੇ ਦੇ ਚਾਚਰਿਆ ਪੁਲਸ ਚੌਕੀ ਖੇਤਰ ਦੇ ਪਿੰਡ ਚਿੱਲਾਰੀਆ 'ਚ ਇਕ ਨੌਜਵਾਨ ਨੇ ਸ਼ਰਾਬ ਦੇ ਨਸ਼ੇ 'ਚ ਆਪਮੇ ਡੇਢ ਸਾਲਾ ਬੇਟੇ ਦੀ ਜ਼ਮੀਨ 'ਤੇ ਪਟਕ ਕੇ ਹੱਤਿਆ ਕਰ ਦਿੱਤੀ।
ਪੁਲਸ ਸੂਤਰਾਂ ਅਨੁਸਾਰ ਆਦੀਵਾਸੀ ਵਿਕਰਮ ਕਲ ਰਾਤ ਸ਼ਰਾਬ ਦੇ ਨਸ਼ੇ 'ਚ ਘਰ ਪਹੁੰਚਿਆ ਸੀ। ਇਸ ਦੌਰਾਨ ਉਸ ਦਾ ਡੇਢ ਸਾਲਾ ਪੁੱਤਰ ਅਨਿਲ ਕਿਸੇ ਕਾਰਨ ਰੋਣ ਲੱਗਾ। ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਉਹ ਚੁੱਪ ਨਹੀਂ ਹੋਇਆ ਤਾਂ ਵਿਕਰਮ ਨੇ ਉਸ ਨੂੰ ਜ਼ਮੀਨ 'ਤੇ ਪਟਕ ਦਿੱਤਾ ਅਤੇ ਉਸ ਦੀ ਗਰਦਨ ਮਰੋੜ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਬੇਟੇ ਨੂੰ ਉਸ ਦੀ ਅਪਾਹਿਜ ਮਾਂ ਗੰਭੀਰ ਹਾਲਤ 'ਚ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਪੁਲਸ ਨੇ ਦੋਸ਼ੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
12 ਸਾਲਾ ਨਾਬਾਲਗ ਨਾਲ ਜ਼ਬਰਦਸਤੀ ਕਮਰੇ 'ਚ ਕੀਤਾ ਬਲਾਤਕਾਰ
NEXT STORY