ਬੰਗਲੌਰ - ਕ੍ਰਿਕਟ ਦੀ ਦੁਨੀਆ ਵਿਚ ਇਨ੍ਹੀਂ ਦਿਨੀਂ ਸਭ ਤੋਂ ਮਸ਼ਹੂਰ ਪ੍ਰੇਮੀ ਜੋੜਾ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦਾ ਹੈ ਤੇ ਆਲੋਚਨਾਵਾਂ ਤੋਂ ਬੇਪ੍ਰਵਾਹ ਆਈ. ਪੀ. ਐੱਲ. ਵਿਚ ਰਾਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਆਪਣੀ ਪ੍ਰੇਮਿਕਾ ਦੇ ਸਮਰਥਨ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ ਹੈ ਕਿ ਅਨੁਸ਼ਕਾ ਦਾ ਸਾਥ ਉਸ ਨੂੰ ਪਸੰਦ ਹੈ ਤੇ ਉਹ ਉਸ ਦੀ ਤਾਕਤ ਬਣ ਚੁੱਕੀ ਹੈ। ਵਿਰਾਟ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ 'ਚ ਕਿਹਾ, ''ਅਨੁਸ਼ਕਾ ਤੇ ਮੇਰਾ ਰਿਸ਼ਤਾ ਬਹੁਤ ਖਾਸ ਹੈ। ਵਿਸ਼ਵ ਕੱਪ ਤੋਂ ਬਾਅਦ ਇਹ ਹੋਰ ਵੀ ਮਜ਼ਬੂਤ ਹੋਇਆ ਹੈ ਤੇ ਸਾਡੇ ਦੋਵਾਂ ਵਿਚਾਲੇ ਪਿਆਰ ਵਧਿਆ ਹੈ। ਆਮ ਜਿਹੀ ਗੱਲ ਹੈ ਕਿ ਜਦੋਂ ਕੋਈ ਮੇਰੇ ਪਿਆਰ ਬਾਰੇ ਕੁਝ ਗਲਤ ਕਹੇਗਾ ਤਾਂ ਮੈਨੂੰ ਗੁੱਸਾ ਆਉਣਾ ਲਾਜ਼ਮੀ ਹੈ ਕਿਉਂਕਿ ਇਹ ਮੇਰੀ ਨਿੱਜੀ ਜ਼ਿੰਦਗੀ ਵਿਚ ਦਖਲ ਦੇਣ ਵਰਗਾ ਹੈ।''
ਰਾਹੁਲ ਦੀਆਂ ਸਮਰਥਾਵਾਂ 'ਤੇ ਸਵਾਲੀਆ ਚਿੰਨ੍ਹ : ਸ਼ੀਲਾ ਦੀਕਸ਼ਤ
NEXT STORY