ਨਵੀਂ ਦਿੱਲੀ- ਕਾਂਗਰਸ ਵਿਚ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ 'ਤੇ ਸਵਾਲ ਖੜ੍ਹਾ ਕਰਨ ਵਾਲਿਆਂ ਵਿਚ ਦਿੱਲੀ ਦੀ ਸਾਬਕਾ ਮੁਖ ਮੰਤਰੀ ਸ਼ੀਲਾ ਦੀਕਸ਼ਤ ਵੀ ਸ਼ਾਮਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦੀ ਲੀਡਰਸ਼ਿਪ ੍ਹ'ਤੇ ਸ਼ੱਕ ਹੈ। ਇਸ ਲਈ ਸੋਨੀਆ ਗਾਂਧੀ ਨੂੰ ਇਸ ਅਹੁਦੇ 'ਤੇ ਬਣੇ ਰਹਿਣਾ ਚਾਹੀਦਾ ਹੈ। 77 ਸਾਲਾ ਦੀਕਸ਼ਤ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਅਗਵਾਈ ਵਿਚ ਇਕ ਸਹਿਜ ਭਾਵ ਰਹਿੰਦਾ ਹੈ ਅਤੇ ਪਾਰਟੀ ਨੂੰ ਕਾਇਮ ਕਰਨ ਲਈ ਉਨ੍ਹਾਂ ਦੀ ਬਹੁਤ ਸਫਲ ਅਗਵਾਈ 'ਤੇ ਭਰੋਸਾ ਕੀਤਾ ਜਾ ਸਕਦਾ ਹੈ। ਦੀਕਸ਼ਤ ਨੇ 'ਭਾਸ਼ਾ' ਨੂੰ ਦਿੱਤੀ ਇੰਟਰਵਿਊ ਵਿਚ ਕਿਹਾ, ''ਮੈਂ ਇਹ ਤਾਂ ਨਹੀਂ ਦੱਸ ਸਕਾਂਗੀ ਕਿ ਕੀ ਹੋਵੇਗਾ ਜਾਂ ਕੀ ਨਹੀਂ। ਰਾਹੁਲ ਦਾ ਕੱਦ ਵਧ ਸਕਦਾ ਹੈ। ਸਾਨੂੰ ਇਕ ਗੱਲ ਸਮਝਣੀ ਚਾਹੀਦੀ ਹੈ ਕਿ ਸੋਨੀਆ ਗਾਂਧੀ ਦਾ ਕੰਟਰੋਲ ਹੀ ਬਹੁਤ ਸਫਲ ਅਗਵਾਈ ਹੈ। ਇਸ ਲਈ ਉਨ੍ਹਾਂ ਨਾਲ ਇਕ ਸਹਿਜ ਭਾਵ ਹੈ।''
ਉਨ੍ਹਾਂ ਕਿਹਾ ਕਿ ਰਾਹੁਲ ਦੀਆਂ ਲੀਡਰਸ਼ਿਪ ਸਮਰਥਾਵਾਂ ਨੂੰ ਅਜੇ ਪੂਰੀ ਤਰ੍ਹਾਂ ਨਹੀਂ ਪਰਖਿਆ ਗਿਆ। ਇਸ ਲਈ ਪਾਰਟੀ ਲਈ ਚੰਗਾ ਹੋਵੇਗਾ ਜੇਕਰ ਸੋਨੀਆ ਗਾਂਧੀ ਅਗਵਾਈ ਕਰਦੀ ਰਹੀ।
ਡਰਾਈਵਰ ਨੇ ਚੋਰੀ ਕੀਤੇ ਮਹਿਲਾ ਨੇ 300 ਤੋਂ ਜ਼ਿਆਦਾ ਅੰਡਰ ਗਾਰਮੇਂਟਸ
NEXT STORY