ਗਾਂਧੀਨਗਰ - ਡਾ. ਭੀਮਰਾਓ ਅੰਬੇਦਕਰ ਦੇ ਜਨਮ ਦਿਨ 'ਤੇ ਗੁਜਰਾਤ ਦੇ ਡਿਪਟੀ ਸਪੀਕਰ ਆਤਮਾ ਰਾਮ ਪਰਮਾਰ ਨੇ ਅਜੀਬੋ-ਗਰੀਬ ਬਿਆਨ ਦੇ ਦਿੱਤਾ। ਪਰਮਾਰ ਨੇ ਕਿਹਾ ਕਿ ਸ਼ੰਕਰ ਭਗਵਾਨ ਬਾਕੀ ਸਮਾਜ ਲਈ ਦੇਵਾਂ ਦੇ ਦੇਵ ਹੋਣਗੇ ਪਰ ਸਾਡੇ ਲਈ ਤਾਂ ਬਾਬਾ ਸਾਹਿਬ ਹੀ ਮਹਾਦੇਵ ਹਨ। ਪਰਮਾਰ ਨੇ ਕਿਹਾ ਕਿ ਸਾਰੇ ਸਮਾਜ ਦੇ ਭਗਵਾਨਾਂ ਦਾ ਇਤਿਹਾਸ ਦੇਖ ਲਓ, ਭਗਵਾਨ ਰਾਮ, ਸੀਤਾ ਉਨ੍ਹਾਂ ਦੇ ਬੇਟਿਆਂ ਮਗਰੋਂ ਅੱਗੇ ਕੁਝ ਨਹੀਂ ਹੈ। ਅਜਿਹਾ ਹੀ ਕ੍ਰਿਸ਼ਨ, ਉਨ੍ਹਾਂ ਨਾਲ ਉਨ੍ਹਾਂ ਦੇ ਜੀਵਨ ਚਰਿੱਤਰ ਅੱਗੇ ਕੁਝ ਨਹੀਂ ਹੈ। ਸਾਡੇ ਲਈ ਤਾਂ ਬਾਬਾ ਸਾਹਿਬ ਹੀ ਭਗਵਾਨ ਹਨ। ਪਰਮਾਰ ਗੱਡਾ ਤੋਂ ਭਾਜਪਾ ਵਿਧਾਇਕ ਹਨ। ਇਸ ਤੋਂ ਪਹਿਲਾਂ ਉਹ ਸੂਬਾ ਪੱਧਰ ਦੇ ਮੰਤਰੀ ਰਹਿ ਚੁੱਕੇ ਹਨ।
ਸ਼ਿਵ ਸੈਨਾ ਨੂੰ ਕੇਂਦਰ ਸਰਕਾਰ 'ਚੋਂ ਬਾਹਰ ਕੱਢੇ ਭਾਜਪਾ : ਮਾਇਆਵਤੀ
NEXT STORY