ਸ਼੍ਰੀਨਗਰ - ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤਰਾਲ 'ਚ ਕਲ ਰਾਤ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਗੋਲੀਬਾਰੀ ਵਿਚ ਖਾਲਿਦ ਨਾਂ ਦੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋਣ ਮਗਰੋਂ ਰੌਲਾ-ਰੱਪਾ ਪੈ ਗਿਆ। ਇਲਾਕੇ ਵਿਚ ਅੱਜ ਨੌਜਵਾਨ ਦੀ ਮੌਤ ਵਿਰੁੱਧ ਵਿਖਾਵਾਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਈਆਂ ਜਿਨ੍ਹਾਂ ਵਿਚ ਦਰਜਨਾਂ ਵਿਅਕਤੀ ਜ਼ਖਮੀ ਹੋ ਗਏ। ਇਸ ਦੌਰਾਨ ਜੇ. ਕੇ. ਐੱਲ. ਐੱਫ. ਮੁਖੀ ਯਾਸੀਨ ਮਲਿਕ, ਸੀਨੀਅਰ ਵੱਖਵਾਦੀ ਆਗੂ ਸ਼ਬੀਰ ਸ਼ਾਹ ਅਤੇ ਮੁਸਰਤ ਆਲਮ ਸਮੇਤ ਕਈ ਵੱਖਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਖਾਲਿਦ ਦੀ ਮੌਤ ਦੀ ਖਬਰ ਫੈਲਦਿਆਂ ਹੀ ਤਰਾਲ ਵਿਚ ਤਣਾਅ ਪੈਦਾ ਹੋ ਗਿਆ ਅਤੇ ਲੋਕ ਸੜਕਾਂ 'ਤੇ ਉਤਰ ਆਏ। ਲੋਕਾਂ ਨੇ ਪੁਲਸ ਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਦੇ ਬੰਕਰਾਂ ਤੇ ਚੌਕੀਆਂ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ, ਜਿਸ ਵਿਚ ਪੁਲਸ ਮੁਲਾਜ਼ਮਾਂ ਸਮੇਤ ਦਰਜਨਾਂ ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਖਾਵਾਕਾਰੀਆਂ ਨੇ ਗੱਡੀਆਂ ਨੂੰ ਅੱਗ ਲਗਾ ਦਿਤੀ। ਪੁਲਸ ਨੇ ਹੰਝੂ ਗੈਸ ਦੇ ਗੋਲਿਆਂ ਦੀ ਵੀ ਵਰਤੋਂ ਕੀਤੀ। ਭੜਕੀ ਭੀੜ ਨੇ ਸੀ. ਆਰ. ਪੀ. ਐੱਫ. ਦੀ 40ਵੀਂ ਬਟਾਲੀਅਨ ਦੇ ਇਕ ਜਵਾਨ ਕੋਲੋਂ ਸਰਵਿਸ ਰਾਈਫਲ ਖੋਹ ਲਈ। ਸਥਾਨਕ ਲੋਕਾਂ ਨੇ ਸੁਰੱਖਿਆ ਬਲਾਂ 'ਤੇ ਖਾਲਿਦ ਨੂੰ ਝੂਠੇ ਪੁਲਸ ਮੁਕਾਬਲੇ ਵਿਚ ਮਾਰ ਦੇਣ ਦਾ ਦੋਸ਼ ਲਗਾਇਆ। ਸੁਰੱਖਿਆ ਬਲਾਂ ਨੇ ਮੁਕਾਬਲੇ ਵਾਲੀ ਥਾਂ ਤੋਂ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਦੋ ਅਸਾਲਟ ਰਾਈਫਲਾਂ ਤੇ ਹੋਰ ਅਸਲਾ ਵੀ ਬਰਾਮਦ ਕੀਤਾ ਹੈ।
ਮੁਕਾਬਲੇ ਵਿਚ ਜ਼ਖਮੀ ਅੱਤਵਾਦੀ ਦੀ ਮੌਤ-ਦੱਖਣੀ ਕਸ਼ਮੀਰ ਵਿਚ ਪੁਲਵਾਮਾ ਜ਼ਿਲੇ ਦੇ ਤਰਾਲ ਇਲਾਕੇ ਵਿਚ ਕਲ ਰਾਤ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿਚ ਜ਼ਖਮੀ ਅੱਤਵਾਦੀ ਦੀ ਅੱਜ ਮੌਤ ਹੋ ਗਈ। ਇਹ ਜਾਣਕਾਰੀ ਅੱਜ ਇਥੇ ਪੁਲਸ ਨੇ ਦਿੱਤੀ।
ਭਾਜਪਾ ਵਿਧਾਇਕ ਨੇ ਕਿਹਾ-ਅੰਬੇਦਕਰ ਰਾਮ, ਕ੍ਰਿਸ਼ਨ ਤੋਂ ਵੀ ਵੱਡੇ
NEXT STORY