ਗੁਹਾਟੀ - ਆਸਾਮ ਪੁਲਸ ਨੇ ਮੰਗਲਵਾਰ ਨੂੰ ਕਾਂਗਰਸ ਵਿਧਾਇਕਾ ਰੂਮੀ ਨਾਥ ਨੂੰ ਕਾਰ ਚੋਰੀ ਕਰਨ ਦੇ ਦੋਸ਼ ਅਤੇ ਚੋਰ ਗਿਰੋਹ ਦੇ ਮੁਖੀ ਅਨਿਲ ਚੌਹਾਨ ਨਾਲ ਕਥਿਤ ਸੰਬੰਧ ਹੋਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ। ਗੁਹਾਟੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਰੂਮੀ ਨਾਥ ਨੂੰ ਦੋ ਮਾਮਲਿਆਂ ਦੇ ਸੰਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਇਕ ਸ਼ਹਿਰ ਦੇ ਅਜ਼ਾਰਾ ਪੁਲਸ ਥਾਣੇ ਅਤੇ ਦੂਸਰਾ ਦਿਸਪੁਰ ਪੁਲਸ ਥਾਣੇ ਵਿਚ ਦਰਜ ਹੈ। ਅਧਿਕਾਰੀ ਨੇ ਦੱਸਿਆ, ''ਰੂਮੀ ਨਾਥ ਨੂੰ ਮੰਗਲਵਾਰ ਸਵੇਰੇ ਦਿਸਪੁਰ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।'' ਪੁਲਸ ਅਨੁਸਾਰ ਦੋਵੇਂ ਮਾਮਲੇ ਕਾਰ ਚੋਰੀ ਕਰਨ ਵਾਲੇ ਗਿਰੋਹ ਨਾਲ ਸੰਬੰਧਿਤ ਹਨ।
ਗਾਂਧੀਨਗਰ 'ਚ ਲੱਗੇ 'ਅਡਵਾਨੀ ਲਾਪਤਾ' ਦੇ ਪੋਸਟਰ
NEXT STORY