ਜਲੰਧਰ : ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਆਯੋਜਿਤ ਵਨ ਵਰਲਡ ਦਾ ਪਹਿਲੇ ਦਿਨ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੇ ਵੱਖਰੇ ਹੀ ਅੰਦਾਜ਼ ਵਿਚ 'ਸੇਵ ਓਵਰ ਗਰਲਸ' ਦੀ ਅਪੀਲ ਕੀਤੀ। ਵੱਖ ਵੱਖ ਦੇਸ਼ਾਂ ਦੀਆਂ ਝਾਂਕੀਆਂ ਦੇ ਵਿਚ ਨੇਪਾਲ ਦੀ ਝਾਂਕੀ ਪੇਸ਼ ਕਰ ਰਹੇ ਵਿਦਿਆਥੀਆਂ ਨੇ ਵਿਸਾਖੀ ਅਤੇ ਆਪਣੇ ਨਵੇਂ ਸਾਲ ਦਾ ਕੇਕ ਇਕੋ ਸਮੇਂ ਕੱਟਿਆ। ਨਾਈਜੀਰੀਆ ਦੀ ਝਾਂਕੀ 'ਚ ਬੋਕੋ ਹਰਾਮ ਵਲੋਂ ਪਿਛਲੇ ਸਾਲ ਇਸੇ ਦਿਨ ਅਗਵਾ ਕੀਤੀਆਂ ਗਈਆਂ 276 ਵਿਦਿਆਰਥਣਾਂ ਨੂੰ ਵੀ ਯਾਦ ਕੀਤਾ।
ਦਰਅਸਲ ਪਿਛਲੇ ਸਾਲ 14 ਅਪ੍ਰੈਲ ਨੂੰ ਕੁੜੀਆਂ ਸਿਖਿਅਤ ਕੀਤੇ ਜਾਣ ਦੇ ਖਿਲਾਫ ਬੋਕੋ ਹਰਾਮ ਨੇ ਨਾਈਜੀਰੀਆ ਦੇ ਚਿਬੋਕ ਟਾਊਨ ਦੇ ਇਕ ਸਕੂਲ ਵਿਚ 276 ਵਿਦਿਆਰਥਣਾਂ ਨੂੰ ਅਗਵਾ ਕਰ ਲਿਆ ਸੀ। ਇਕ ਸਾਲ ਪੂਰਾ ਹੋਣ ਤੋਂ ਬਾਅਦ ਵੀ ਸਾਰੀਆਂ ਕੁੜੀਆਂ ਆਪਣੇ ਘਰ ਵਾਪਸ ਨਹੀਂ ਆ ਸਕੀਆਂ ਹਨ, ਹਾਲਾਂਕਿ ਇਨ੍ਹਾਂ 'ਚੋਂ 50 ਕੁੜੀਆਂ ਨੂੰ ਛੁਡਵਾ ਲਿਆ ਗਿਆ ਸੀ। ਐਲ.ਪੀ.ਯੂ. 'ਚ ਪੜ੍ਹ ਰਹੇ ਨਾਈਜੀਰੀਆ ਦੇ ਵਿਦਿਆਰਥੀਆਂ ਨੇ ਨੇ ਜਿਥੇ ਆਪਣਾ ਲੋਕ ਨਾਚ ਪੇਸ਼ ਕੀਤਾ ਉਥੇ ਹੀ ਕੁੜੀਆਂ ਨੂੰ ਬਚਾਏ ਜਾਣ ਦੀ ਵੀ ਅਪੀਲ ਕੀਤੀ।
ਇੰਨਾ ਹੀ ਨਹੀਂ ਚੀਨ, ਅਫਗਾਨਿਸਤਾਨ, ਕਾਂਗੋ, ਮਲਾਵੀ, ਮੰਗੋਲੀਆ, ਥਾਈਲੈਂਡ ਅਤੇ ਮਾਰਸ਼ੀਅਸ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਦੇ ਵਿਦਿਆਰਥੀਆਂ ਨੇ ਆਪਣੇ ਦੇਸ਼ ਦੇ ਸਭਿਆਚਾਰਿਕ ਢੰਗ ਅਤੇ ਗੀਤਾਂ ਰਾਹੀਂ ਵਨ ਵਰਲਡ ਦਾ ਸੰਦੇਸ਼ ਦਿੱਤਾ।
ਸੋਨੀਆ ਗਾਂਧੀ ਨਹੀਂ ਇਹ ਹੈ ਨਹਿਰੂ ਪਰਿਵਾਰ ਦੀ ਪਹਿਲੀ ਵਿਦੇਸ਼ੀ ਨੂੰਹ ਰਾਣੀ (ਦੇਖੋ ਤਸਵੀਰਾਂ)
NEXT STORY