ਮੁੰਬਈ- ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀ ਇਕ ਫਿਲਮ 'ਰਾਮਲੀਲਾ' ਖਿਲਾਫ ਦਰਜ ਕੀਤੀ ਗਈ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਇਸ ਫਿਲਮ ਨੂੰ ਜਨਤਕ ਤੌਰ 'ਤੇ ਪ੍ਰਦਰਸ਼ਿਤ ਕਰਨ ਦਾ ਸਰਟੀਫਿਕੇਟ ਰੱਦ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਗਈ ਸੀ ਤੇ ਅਜਿਹਾ ਕਰਨ ਲਈ ਦਲੀਲ ਦਿੱਤੀ ਗਈ ਸੀ ਕਿ ਇਹ ਫਿਲਮ ਧਾਰਮਿਕ ਭਾਨਵਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਆਈ. ਪੀ. ਐੱਸ. ਅਧਿਕਾਰੀ ਅਮਿਤਾਭ ਠਾਕੁਰ ਤੇ ਕਈ ਹੋਰਨਾਂ ਲੋਕਾਂ ਨੇ 2013 'ਚ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀ ਚਰਚਿਤ ਫਿਲਮ ਰਾਮਲੀਲਾ ਖਿਲਾਫ ਇਹ ਪਟੀਸ਼ਨ ਦਰਜ ਕੀਤੀ ਸੀ।
ਚੀਫ ਜਸਟਿਸ ਡੀ. ਵਾਈ. ਚੰਦਰਚੁਡ ਤੇ ਜਸਟਿਸ ਸ਼੍ਰੀ ਨਰੇਸ਼ ਸ਼ੁਕਲਾ ਦੀ ਬੈਂਚ ਨੇ ਸੋਮਵਾਰ ਨੂੰ ਇਸ ਪਟੀਸ਼ਨ 'ਤੇ ਫੈਸਲਾ ਸੁਣਾਇਆ। ਪਟੀਸ਼ਨਕਰਤਾ ਨੇ ਇਸ ਫਿਲਮ ਨੂੰ ਜਨਤਕ ਤੌਰ 'ਤੇ ਰਿਲੀਜ਼ ਕਰਨ ਲਈ ਸੈਂਸਰ ਬੋਰਡ ਵਲੋਂ ਦਿੱਤੇ ਗਏ ਸਰਟੀਫਿਕੇਟ ਨੂੰ ਰੱਦ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ। ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀ ਇਸ ਫਿਲਮ ਦੇ ਨਿਰਦੇਸ਼ਕ ਤੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਸਨ। ਇਹ ਫਿਲਮ ਆਪਣੇ ਟਾਈਟਲ ਕਾਰਨ ਵੀ ਵਿਵਾਦਾਂ 'ਚ ਘਿਰੀ ਸੀ। ਪਹਿਲਾਂ ਇਸ ਫਿਲਮ ਦਾ ਟਾਈਟਲ ਰਾਮ ਲੀਲਾ ਸੀ ਪਰ ਦਿੱਲੀ ਹਾਈਕੋਰਟ ਦੇ ਹੁਕਮ ਤੋਂ ਬਾਅਦ ਇਸ ਨੂੰ ਬਦਲ ਕੇ ਗੋਲੀਓਂ ਕੀ ਰਾਸਲੀਲਾ ਰਾਮਲੀਲਾ ਕਰਨਾ ਪਿਆ ਸੀ।
OMG : ਲੀਕ ਹੋਈਆਂ ਮਲਾਇਕਾ ਅਰੋੜਾ ਦੀਆਂ ਨਿੱਜੀ ਤਸਵੀਰਾਂ
NEXT STORY