ਮੁੰਬਈ- ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਅਤੇ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫਿਲਮ 'ਪੀਕੂ' ਦੇ ਹਾਲ ਹੀ 'ਚ ਰਿਲੀਜ਼ ਹੋਏ ਮਜ਼ੇਦਾਰ ਟਰੇਲਰ ਅਤੇ ਪਹਿਲੇ ਗਾਣੇ ਤੋਂ ਬਾਅਦ ਹੁਣ ਇਸ ਦਾ ਦੂਜਾ ਗਾਣਾ ਵੀ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦਾ ਟਾਈਟਲ ਹੈ 'ਬੇਜ਼ੁਬਾਨ'। ਇਸ ਗਾਣੇ 'ਚ ਦੀਪਿਕਾ ਪਾਦੁਕੋਣ ਅਤੇ ਇਰਫਾਨ ਦੇ ਸਫਰ 'ਤੇ ਫਿਲਮਾਇਆ ਗਿਆ ਹੈ। ਇਸ ਗਾਣੇ ਨੂੰ ਅਨੁਪਮ ਰਾਏ ਨੇ ਆਵਾਜ਼ ਦਿੱਤੀ ਹੈ। ਇਹ ਇਕ ਸੁਤੰਤਰ ਲੜਕੀ ਦੀ ਕਹਾਣੀ ਹੈ ਜੋ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਜ਼ਿੰਦਗੀ ਨੂੰ ਬਿਲਕੁਲ ਸਹੀ ਅੰਦਾਜ਼ 'ਚ ਚਲਾਉਂਦੀ ਹੈ। ਇਹ ਕਹਾਣੀ ਇਕ ਪਿਤਾ-ਬੇਟੀ ਦੇ ਰਿਸ਼ਤੇ ਦੀ ਵੀ ਹੈ। ਫਿਲਮ 'ਚ ਅਮਿਤਾਭ ਬੱਚਨ ਦੀਪਿਕਾ ਪਾਦੁਕੋਣ ਦੇ ਪਿਤਾ ਬਣੇ ਹਨ। ਫਿਲਮ 'ਚ ਇਰਫਾਨ ਖਾਨ ਵੀ ਅਹਿਮ ਕਿਰਦਾਰ ਅਦਾ ਕਰਦੇ ਦਿਖਣਗੇ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ 'ਆਰਕਸ਼ਨ' 'ਚ ਵੀ ਅਮਿਤਾਭ ਅਤੇ ਦੀਪਿਕਾ ਪਿਤਾ-ਬੇਟੀ ਦੇ ਕਿਰਦਾਰ 'ਚ ਦਿਖਾਈ ਦਿੱਤੇ ਸਨ। ਸ਼ੂਜਿਤ ਸਰਕਾਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਪਿਤਾ-ਬੇਟੀ ਦੇ ਰਿਸ਼ਤਿਆਂ ਨੂੰ ਬਿਆਨ ਕੀਤਾ ਗਿਆ ਹੈ। ਇਹ ਫਿਲਮ 8 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਰਣਵੀਰ-ਦੀਪਿਕਾ ਦੀ 'ਰਾਮਲੀਲਾ' 'ਤੇ ਆਇਆ ਹਾਈਕੋਰਟ ਦਾ ਫੈਸਲਾ
NEXT STORY