ਉਦੈਪੁਰ- ਬਿੱਗ ਬੌਸ ਸੀਜ਼ਨ 5 ਦੀ ਮੁਕਾਬਲੇਬਾਜ਼ ਇਕ ਮਾਡਲ ਨੇ ਰੇਪ ਦਾ ਦੋਸ਼ ਲਗਾਇਆ ਹੈ। ਦੋਸ਼ ਹੈ ਕਿ ਉਦੈਪੁਰ ਦੇ ਇਕ ਹੋਟਲ 'ਚ ਇਹ ਘਟਨਾ ਵਾਪਰੀ। ਉਦੈਪੁਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਡਲ ਦਾ ਦੋਸ਼ ਹੈ ਕਿ ਉਹ ਹੋਟਲ ਦੇ ਕਮਰੇ ਵਿਚ ਸੌਂ ਰਹੀ ਸੀ ਕਿ ਕਮਰੇ ਵਿਚ ਦਾਖਲ ਹੋ ਕੇ ਉਸ ਨਾਲ ਰੇਪ ਕੀਤਾ ਗਿਆ। ਮਾਡਲ ਨੂੰ ਸਵੇਰੇ ਪਤਾ ਲੱਗਾ ਕਿ ਨੀਂਦ 'ਚ ਉਸ ਨਾਲ ਰੇਪ ਹੋਇਆ ਹੈ। ਇਸ ਤੋਂ ਬਾਅਦ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਸ ਪਤਾ ਲਗਾਉਣ 'ਚ ਜੁਟੀ ਹੈ ਕਿ ਇਹ ਜਬਰ-ਜ਼ਨਾਹ ਕਿਸ ਵਲੋਂ ਕੀਤਾ ਗਿਆ ਹੈ। ਇਹ ਮਾਡਲ ਕੈਲੰਡਰ ਦੀ ਲਾਂਚਿੰਗ ਲਈ ਉਦੈਪੁਰ ਪੁੱਜੀ ਸੀ। ਦੱਸਣਯੋਗ ਹੈ ਕਿ ਇਹ ਮਾਡਲ ਬਿੱਗ ਬੌਸ ਸੀਜ਼ਨ 5 'ਚ ਆਪਣੇ ਵਰਤਾਅ ਕਾਰਨ ਕਾਫੀ ਚਰਚਾ ਵਿਚ ਸੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਇਸ ਮਾਡਲ ਨੇ ਕਈ ਖੁਲਾਸੇ ਵੀ ਕੀਤੇ ਸਨ। ਹੋਟਲ 'ਚ ਇਸ ਤਰ੍ਹਾਂ ਦੀ ਘਟਨਾ ਹੋਣਾ ਕਾਫੀ ਹੈਰਾਨ ਕਰਨ ਵਾਲੀ ਗੱਲ ਹੈ। ਘਟਨਾ ਤੋਂ ਬਾਅਦ ਮਾਡਲ ਸਦਮੇ ਵਿਚ ਹੈ। ਮਾਡਲ ਮੁਤਾਬਕ ਰਾਤ ਨੂੰ ਉਹ ਫੋਟੋਸ਼ੂਟ ਤੋਂ ਬਾਅਦ ਹੋਟਲ ਪਰਤੀ ਸੀ। ਅੱਧੀ ਰਾਤ ਨੂੰ ਉਸ ਦੇ ਕਮਰੇ 'ਚ ਕਿਸੇ ਨੇ ਦਾਖਲ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਜ਼ਰਾ ਧਿਆਨ ਨਾਲ ਜਨਾਬ! ਇਹ ਬੋਲਡ ਹਸੀਨਾ ਪੁਲਸ ਮੁਲਾਜ਼ਮ ਵੀ ਹੈ (ਦੇਖੋ ਤਸਵੀਰਾਂ)
NEXT STORY