21 ਸਾਲਾ ਟਰੇਨਿੰਗ ਪੁਲਸ ਮੁਲਾਜ਼ਮ ਨੇ ਪਲੱਸ ਸਾਈਜ਼ ਮਾਡਲਿੰਗ ਲਈ ਫੋਟੋਸ਼ੂਟ ਕਰਵਾਇਆ ਹੈ। ਕਈ ਸਾਲਾਂ ਤਕ ਆਪਣੇ ਭਾਰ ਕਾਰਨ ਪ੍ਰੇਸ਼ਾਨੀਆਂ ਝੱਲ ਚੁੱਕੀ ਸੋਫੀਆ ਐਡਮਸ ਨਾਂ ਦੀ ਮਹਿਲਾ ਪੁਲਸ ਮੁਲਾਜ਼ਮ ਨੇ ਇਕ ਮੁਕਾਬਲਾ ਜਿੱਤ ਕੇ ਪਲੱਸ ਬਸਟ ਲਿੰਗਰੀ ਬ੍ਰਾਂਡ ਲਈ ਫੋਟੋਸ਼ੂਟ ਕਰਵਾਇਆ। ਆਨਲਾਈਨ ਵੋਟਾਂ ਨਾਲ ਸੋਫੀਆ ਨੇ ਨੌਰਥ ਵੈਸਟ ਲੰਡਨ ਦੀਆਂ 1000 ਮਾਡਲਾਂ 'ਚੋਂ ਇਹ ਖਿਤਾਬ ਜਿੱਤਿਆ ਹੈ।
ਇਕ ਇੰਟਰਵਿਊ ਦੌਰਾਨ ਸੋਫੀਆ ਨੇ ਕਿਹਾ ਕਿ ਜਦੋਂ ਉਸ ਨੇ ਪਹਿਲੀ ਵਾਰ ਸੁਣਿਆ ਕਿ ਉਹ ਮੁਕਾਬਲਾ ਜਿੱਤ ਚੁੱਕੀ ਹੈ ਤਾਂ ਉਹ ਹੈਰਾਨ ਰਹਿ ਗਈ। ਸੋਫੀਆ ਨੇ ਇਹ ਵੀ ਦੱਸਿਆ ਕਿ ਉਸ ਦਾ ਕੋਈ ਮਾਡਲਿੰਗ ਤਜਰਬਾ ਨਹੀਂ ਸੀ ਤੇ ਆਪਣੀ ਮਾਡਲਿੰਗ ਅਸਾਈਨਮੈਂਟ ਨੂੰ ਲੈ ਕੇ ਉਤਸ਼ਾਹਿਤ ਹੈ। ਤਸਵੀਰਾਂ ਵਿਚ ਕੁਝ ਹੋਰ ਮਾਡਲਾਂ ਵੀ ਦਿਖਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ ਸੀ।
....ਤਾਂ ਅੱਜਕੱਲ ਐਕਟਿੰਗ ਨੂੰ ਛੱਡ ਇਹ ਸਭ ਕਰ ਰਹੇ ਹਨ ਅਭਿਸ਼ੇਕ (ਦੇਖੋ ਤਸਵੀਰਾਂ)
NEXT STORY