ਦੇਵਭੋਗ- ਇਕ ਲਾੜੀ ਨੇ ਮੰਡਪ 'ਚ 4 ਫੇਰੇ ਲੈਣ ਤੋਂ ਬਾਅਦ 5ਵਾਂ ਫੇਰਾ ਲੈਣ ਤੋਂ ਇਸ ਲਈ ਇਨਕਾਰ ਕਰ ਦਿੱਤਾ, ਕਿਉਂਕਿ ਲਾੜਾ ਨਸ਼ੇ 'ਚ ਧੁੱਤ ਸੀ ਅਤੇ ਫੇਰੇ ਦੇ ਸਮੇਂ ਠੀਕ ਨਾਲ ਚੱਲ ਨਹੀਂ ਪਾ ਰਿਹਾ ਸੀ। ਉਸ ਨੂੰ 2 ਲੋਕ ਫੜ ਕੇ ਫੇਰਾ ਦਿਵਾ ਰਹੇ ਸਨ। ਘਟਨਾ ਦੇਵਭੋਗ ਤੋਂ 8 ਕਿਲੋਮੀਟਰ ਦੂਰ ਲਾਟਾਪਾਰਾ ਪਿੰਡ ਦੀ ਹੈ। ਸਥਾਨਕ ਪੰਚਾਇਤ ਨੇ ਵੀ ਲੜਕੀ ਦੇ ਸਾਹਸਿਕ ਫੈਸਲੇ ਨੂੰ ਜਾਇਜ਼ ਠਹਿਰਾਇਆ ਹੈ। ਉਰਮੀਲਾ ਨੇ ਇਸ ਫੈਸਲੇ ਨਾਲ ਸਮਾਜ ਨੂੰ ਆਈਨਾ ਵੀ ਦਿਖਾਇਆ ਹੈ। ਜਾਣਕਾਰੀ ਅਨੁਸਾਰ 3 ਅਪ੍ਰੈਲ ਨੂੰ ਲਾਟਾਪਾਰਾ ਵਾਸੀ ਰਾਮਧਨੀ ਸੋਨਵਾਨੀ ਦੀ ਇਕਲੌਤੀ ਬੇਟੀ ਉਰਮੀਲਾ (22) ਦਾ ਵਿਆਹ ਸੀ। ਕੋਲ ਦੇ ਹੀ ਭਰੂਵਾਮੁੜਾ ਪਿੰਡ ਤੋਂ ਬਾਰਾਤ ਆਈ ਸੀ। ਜ਼ਿਆਦਾਤਰ ਬਾਰਾਤੀ ਨਸ਼ੇ 'ਚ ਸਨ। ਮੰਡਪ ਦੀ ਰਸਮ ਸ਼ੁਰੂ ਹੋਈ। ਉਰਮੀਲਾ ਅਨੁਸਾਰ ਲਾੜਾ ਬ੍ਰਜਲਾਲ ਜਦੋਂ ਨਾਲ ਬੈਠਾ ਤਾਂ ਉਸ ਨੂੰ ਸ਼ਰਾਬ ਦੀ ਤੇਜ਼ ਬਦਬੂ ਆਈ। ਨਸ਼ੇ 'ਚ ਧੁੱਤ ਬ੍ਰਜਲਾਲ ਠੀਕ ਨਾਲ ਬੈਠ ਵੀ ਨਹੀਂ ਪਾ ਰਿਹਾ ਸੀ। ਲਾੜਾ ਜਦੋਂ ਫੇਰੇ ਦੀ ਰਸਮ ਲਈ ਉੱਠਿਆ ਤਾਂ ਲੜਖੜਾਉਣ ਲੱਗਾ। 2 ਬਾਰਾਤੀਆਂ ਨੇ ਲਾੜੇ ਨੂੰ ਫੜ ਕੇ ਕਿਸੇ ਤਰ੍ਹਾਂ 4 ਫੇਰੇ ਦਿਵਾਏ। ਲਾੜੇ ਦੀ ਹਾਲਤ ਦੇਖ ਉਰਮੀਲਾ ਡਰ ਗਈ ਅਤੇ ਅੱਗੇ ਫੇਰਾ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਮੰਡਪ 'ਚ ਹੜਕੰਪ ਮਚ ਗਿਆ। ਪਿੰਡ ਦੇ ਵੱਡੇ ਬਜ਼ੁਰਗ ਜੁਟੇ। ਲਾੜੀ ਨੂੰ ਸਮਝਾਉਣ ਦੀ ਕੋਸ਼ਿਸ਼ ਹੋਈ ਪਰ ਉਰਮੀਲਾ ਫੈਸਲੇ 'ਤੇ ਅੜੀ ਰਹੀ। ਬਦਨਾਮੀ ਦੇ ਡਰ ਨਾਲ ਖਾਮੋਸ਼ ਪਿਤਾ ਨੇ ਵੀ ਲਾੜੇ ਅਤੇ ਉਸ ਦੇ ਪਿਤਾ ਦੀ ਹਾਲਤ ਦੇਖ ਅੰਤ 'ਚ ਬੇਟੀ ਦਾ ਸਾਥ ਦਿੱਤਾ। ਨਾਰਾਜ਼ ਬਾਰਾਤੀਆਂ ਨੇ ਬਾਰਾਤ ਨੂੰ ਸ਼ਰਾਬੀ ਲਾੜੇ ਸਮੇਤ ਵਾਪਸ ਭੇਜ ਦਿੱਤਾ।
ਬਾਰਾਤ ਵਾਪਸ ਜਾਣ ਦੇ ਬਾਅਦ ਵੀ ਲੜਕੇ ਵਾਲੇ ਨੂੰ ਲਿਜਾਉਣ ਦੀ ਜਿੱਦ 'ਤੇ ਅੜੇ ਰਹੇ। ਇਸ ਮਸਲੇ 'ਤੇ 11 ਅਪ੍ਰੈਲ ਨੂੰ ਲਾਟਾਪਾਰਾ 'ਚ ਪੰਚਾਇਤ ਵੀ ਹੋਈ। ਦੋਹਾਂ ਪੱਖਾਂ ਨੂੰ ਸਮਾਜਿਕ ਪ੍ਰਮੁੱਖਾਂ ਨੇ ਉਰਮੀਲਾ ਦੇ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਵਿਆਹ ਤੋੜਨ 'ਤੇ ਰਜਾਮੰਦੀ ਜ਼ਾਹਰ ਕੀਤੀ। ਉਰਮੀਲਾ ਦੇ ਇਸ ਸਾਹਸਿਕ ਫੈਸਲੇ ਦੀ ਪੂਰੇ ਇਲਾਕੇ 'ਚ ਚਰਚਾ ਹੈ। ਪਿੰਡ ਦੀਆਂ ਬੇਟੀਆਂ ਲਈ ਉਰਮੀਲਾ ਆਦਰਸ਼ ਬਣ ਗਈ ਹੈ। ਉੱਥੇ ਹੀ ਸ਼ਰਾਬ ਦੀ ਗ੍ਰਿਫਤ 'ਚ ਫੱਸੇ ਨੌਜਵਾਨਾਂ ਲਈ ਵੀ ਇਹ ਸਬਕ ਮੰਨਿਆ ਜਾ ਰਿਹਾ ਹੈ। ਮੰਡਪ 'ਚ ਲਾੜੇ ਦੀ ਹਾਲਤ ਦੇਖਣ ਤੋਂ ਬਾਅਦ ਅਜਿਹਾ ਫੈਸਲਾ ਲਿਆ। ਸ਼ਰਾਬੀ ਵਿਅਕਤੀ ਸੁਖੀ ਪਰਿਵਾਰ ਦੀ ਬੁਨਿਆਦ ਕਿਵੇਂ ਬਣ ਸਕਦਾ ਹੈ।''
ਨਿਕਾਹ ਤੋਂ ਬਾਅਦ ਹੈਲੀਕਾਪਟਰ 'ਚ ਆਈ ਲਾੜੀ, ਉਤਰਨ ਤੋਂ ਪਹਿਲਾਂ ਹੋਇਆ ਅਜਿਹਾ ਕਿ (ਦੇਖੋ ਤਸਵੀਰਾਂ)
NEXT STORY