ਅਜਮੇਰ- ਅਕਸਰ ਤੁਸੀਂ ਕਈ ਤਰ੍ਹਾਂ ਦੇ ਵਿਆਹ ਹੁੰਦੇ ਦੇਖੇ ਹੋਣਗੇ ਪਰ ਅਜਮੇਰ ਦੇ ਦਰਗਾਹ ਖੇਤਰ 'ਚ ਕੁਝ ਵੱਖ ਤਰ੍ਹਾਂ ਦਾ ਵਿਆਹ ਹੋਇਆ, ਜਿਸ ਨੂੰ ਲੋਕ ਦੇਖਦੇ ਹੀ ਰਹਿ ਗਏ। ਹੋਇਆ ਅਜਿਹਾ ਕਿ ਅੰਦਰਕੋਟ ਅਤੇ ਨਾਗਫਨੀ 'ਚ ਆਸਮਾਨ 'ਚ ਇਕ ਹੈਲੀਕਾਪਟਰ ਵਾਰ-ਵਾਰ ਚੱਕਰ ਲਗਾ ਰਿਹਾ ਸੀ, ਉਦੋਂ ਅਚਾਨਕ ਹੀ ਫੁੱਲਾਂ ਦੀ ਬਾਰਸ਼ ਹੋਣ ਲੱਗੀ, ਹੈਲੀਕਾਪਟਰ ਨੇ ਤਿੰਨ ਚੱਕਰ ਲਗਾਏ ਅਤੇ ਕਰੀਬ 50 ਕਿਲੋ ਫੁੱਲ ਅੰਦਰਕੋਟ ਅਤੇ ਨਾਗਫਨੀ 'ਚ ਵਰਸਾਏ। ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ ਕਿ ਆਖਰ ਹੋ ਕੀ ਰਿਹਾ ਹੈ, ਜਿਸ ਨੂੰ ਦੇਖਣ ਲਈ ਲੋਕਾਂ ਦੀ ਕਾਫੀ ਭੀੜ ਜੁਟ ਗਈ। ਫਿਰ ਜਦੋਂ ਹੈਲੀਕਾਪਟਰ ਲੈਂਡ ਕੀਤਾ ਤਾਂ ਪਤਾ ਲੱਗਾ ਕਿ ਅੰਦਰਕੋਟ ਵਾਸੀ ਸਲੀਮ ਕੁਰੈਸ਼ੀ ਦੇ ਪੁੱਤਰ ਜੈਨੁਅਲ ਕੁਰੈਸ਼ੀ ਦਾ ਜੈਪੁਰ 'ਚ ਨਿਕਾਹ ਹੋਇਆ ਹੈ। ਜੋ ਆਪਣੀ ਲਾੜੀ ਨੂੰ ਲੈ ਕੇ ਜੈਪੁਰ ਤੋਂ ਹੈਲੀਕਾਪਟਰ 'ਚ ਅਜਮੇਰ ਪੁੱਜਿਆ ਹੈ।
ਹੈਲੀਕਾਪਟਰ ਤੋਂ ਨਵਵਿਆਹੁਤਾ ਜੋੜਾ ਪਹਿਲਾਂ ਘੂਘਰਾ ਸਥਿਤ ਹੈਲੀਪੈਡ 'ਤੇ ਉਤਰਿਆ। ਇਸ ਤੋਂ ਬਾਅਦ ਇਹ ਹੈਲੀਕਾਪਟਰ ਅੰਦਰਕੋਟ ਪੁੱਜਿਆ ਅਤੇ ਫੁੱਲਾਂ ਦੀ ਬਾਰਸ਼ ਕੀਤੀ। ਅੰਦਰਕੋਟ ਤੋਂ ਬੁੱਧਵਾਰ ਨੂੰ ਦੁਪਹਿਰ 3 ਵਜੇ ਬਾਰਾਤ ਜੈਪੁਰ ਲਈ ਰਵਾਨਾ ਹੋਈ ਸੀ। ਰਵਾਨਾ ਹੋਣ ਤੋਂ ਪਹਿਲਾਂ ਲਾੜਾ ਜੈਨੁਅਲ ਕੁਰੈਸ਼ੀ ਨੇ ਗਰੀਬ ਨਵਾਜ ਦੀ ਦਰਗਾਹ 'ਚ ਸਲਾਮ ਕੀਤਾ। ਲੜਕੇ ਦੀ ਦਿਲੀ ਖੁਆਹਿਸ਼ ਸੀ ਕਿ ਉਸ ਦੀ ਲਾੜੀ ਹੈਲੀਕਾਪਟਰ 'ਚ ਬੈਠ ਕੇ ਹੀ ਅਜਮੇਰ ਆਏ।
ਸਮ੍ਰਿਤੀ ਦੇ ਓ. ਐੱਸ. ਡੀ. ਕਚਾਰੂ ਦੀ ਛੁੱਟੀ
NEXT STORY