ਜਲੰਧਰ- ਲਾਇਲਪੁਰ ਖਾਲਸਾ ਕਾਲਜ 'ਚ ਬਾਈਕ ਸਟੰਟ ਸ਼ੋਅ ਕਰਵਾਇਆ ਗਿਆ। ਇਸ 'ਚ ਸਟੂਡੈਂਟਸ ਨੇ ਕਈ ਤਰ੍ਹਾਂ ਦੇ ਸਟੰਟ ਦਿਖਾਏ। ਇਕ ਸਟੰਟ 'ਚ ਵਿਦਿਆਰਥੀ ਨੇ ਬਾਈਕ 'ਤੇ ਖੜ੍ਹੇ ਹੋ ਕੇ ਹੱਥ ਜੋੜ ਲਏ। ਜਿਸ ਨੇ ਵੀ ਇਸ ਸਟੰਟ ਨੂੰ ਦੇਖਿਆ ਉਹ ਦੇਖਦਾ ਹੀ ਰਹਿ ਗਿਆ। ਉਨ੍ਹਾਂ ਦੇ ਹੈਰਾਨੀਜਨਕ ਸਟੰਟ ਦੇਖ ਕੇ ਹਰ ਕੋਈ ਹੈਰਾਨ ਸੀ। ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੀ-ਆਪਣੀ ਬਾਈਕਸ 'ਤੇ ਸਟੰਟ ਕੀਤਾ।
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਸਟੰਟਸ ਬਹੁਤ ਹੀ ਪ੍ਰੋਟੈਕਸ਼ਨ ਨਾਲ ਕਰਨੇ ਚਾਹੀਦੇ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ। ਜੇਕਰ ਤੁਸੀਂ ਇਸ 'ਚ ਮਾਹਰ ਹੈ ਤਾਂ ਹੀ ਇਸ ਨੂੰ ਪਰਫਾਰਮ ਕਰੋ। ਨਹੀਂ ਤਾਂ ਕਿਸੇ ਐਕਸਪਰਟ ਦੀ ਦੇਖ-ਰੇਖ 'ਚ ਹੀ ਇਸ ਨੂੰ ਪਰਫਾਰਮ ਕਰੇ। ਇੱਥੇ ਡਾ. ਰਛਪਾਲ ਸਿੰਘ ਸੰਧੂ, ਡਾ. ਗੁਰਪ੍ਰਤਾਪ ਸਿੰਘ ਅਤੇ ਡਾ. ਸੁਖਬੀਰ ਸਿੰਘ ਸਨ।
ਇਨਸਾਨੀਅਤ ਹੋਈ ਸ਼ਰਮਸਾਰ ਮਾਮੇ ਦੀ 8 ਸਾਲਾ ਬੱਚੀ ਨਾਲ ਘਿਣੌਨੀ ਹਰਕਤ...!
NEXT STORY