ਲੁਧਿਆਣਾ(ਰਾਮ ਗੁਪਤਾ)-ਥਾਣਾ ਡਵੀਜ਼ਨ ਨੰ. 7 ਅਧੀਨ ਪੈਂਦੇ ਤਾਜਪੁਰ ਰੋਡ 'ਤੇ ਸਥਿਤ ਪ੍ਰੀਤ ਨਗਰ 'ਚ ਇਕ ਨੌਜਵਾਨ ਵਲੋਂ ਆਪਣੇ ਹੀ ਮਾਮੇ ਦੀ ਇਕ 8 ਸਾਲਾ ਲੜਕੀ ਨਾਲ ਕਥਿਤ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਆਪਣੇ ਘਟੀਆ ਮਨਸੂਬੇ 'ਚ ਅਸਫਲ ਰਹਿਣ 'ਤੇ ਉਹ ਬੱਚੀ ਨਾਲ ਕਥਿਤ ਕੁੱਟਮਾਰ ਕਰਕੇ ਉਸਨੂੰ ਗੰਭੀਰ ਜ਼ਖਮੀ ਹਾਲਤ 'ਚ ਝਾੜੀਆਂ 'ਚ ਸੁੱਟਕੇ ਫਰਾਰ ਹੋ ਗਿਆ। ਪੀੜਤ ਬੱਚੀ ਦੇ ਪਿਤਾ ਰਾਜੂ ਸਿੰਘ ਨੇ ਦੱਸਿਆ ਕਿ ਬੀਤੀ 14 ਅਪ੍ਰੈਲ ਦੀ ਸ਼ਾਮ ਉਸਦੀ ਲੜਕੀ ਘਰ ਦੇ ਬਾਹਰ ਖੇਡਦੇ ਹੋਏ ਅਚਾਨਕ ਗਾਇਬ ਹੋ ਗਈ। ਮੁਹੱਲੇ ਦੇ ਲੋਕਾਂ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਲਗਭਗ ਦੋ ਘੰਟੇ ਲੜਕੀ ਦੀ ਤਲਾਸ਼ ਦੌਰਾਨ ਦੇਰ ਰਾਤ ਕਿਸੇ ਰਾਹਗੀਰ ਨੇ ਲੜਕੀ ਨੂੰ ਤਾਜਪੁਰ ਰੋਡ 'ਤੇ ਇਕ ਖਾਲੀ ਪਲਾਟ 'ਚ ਕਥਿਤ ਬੇਹੋਸ਼ੀ ਦੀ ਹਾਲਤ 'ਚ ਪਏ ਹੋਏ ਦੇਖਿਆ।
ਜਦੋਂ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਬੱਚੀ ਦੇ ਗਲੇ, ਅੱਖਾਂ ਅਤੇ ਚੇਹਰੇ 'ਤੇ ਸੱਟਾਂ ਦੇ ਕਥਿਤ ਨਿਸ਼ਾਨ ਸਨ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਘਟਨਾ ਤੋਂ ਬਾਅਦ ਲਗਾਤਾਰ ਦੋ ਦਿਨ ਤਕ ਕਥਿਤ ਬੇਹੋਸ਼ੀ ਦੀ ਹਾਲਤ 'ਚ ਸੀ ਪਰ ਜਦੋਂ ਅੱਜ ਉਸਨੂੰ ਹੋਸ਼ ਆਇਆ ਤਾਂ ਉਸਨੇ ਦੱਸਿਆ ਕਿ ਉਸਦੀ ਭੂਆ ਦਾ ਲੜਕਾ ਉਸਨੂੰ ਟਾਫੀ ਦਿਵਾਉਣ ਦਾ ਬਹਾਨਾ ਬਣਾ ਕੇ ਕਥਿਤ ਰੂਪ 'ਚ ਲੈ ਗਿਆ। ਜਿਸਨੇ ਉਸ ਨਾਲ ਕਥਿਤ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਡਰੀ-ਸਹਿਮੀ ਬੱਚੀ ਨੇ ਦੱਸਿਆ ਕਿ ਫਿਰ ਉਸ ਨਾਲ ਬੁਰੀ ਤਰ੍ਹਾਂ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਅਤੇ ਉਸਦੇ ਗਲੇ 'ਤੇ ਕਥਿਤ ਚਾਕੂ ਨਾਲ ਵਾਰ ਕੀਤਾ।
ਬੱਚੀ ਨੇ ਦੱਸਿਆ ਕਿ ਉਸਦੀ ਭੂਆ ਦੇ ਲੜਕੇ ਨੇ ਉਸਨੂੰ ਕਥਿਤ ਧਮਕੀ ਦਿੱਤੀ ਕਿ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਉਹ ਉਸਨੂੰ ਜਾਨ ਤੋਂ ਮਾਰ ਦੇਵੇਗਾ। ਪੀੜਤਾ ਦੇ ਪਿਤਾ ਰਾਜੂ ਸਿੰਘ ਨੇ ਮੁਹੱਲੇ ਦੇ ਲੋਕਾਂ ਨੂੰ ਨਾਲ ਲੈ ਕੇ ਇਸਦੀ ਸੂਚਨਾ ਤਾਜਪੁਰ ਰੋਡ ਚੌਕੀ ਪੁਲਸ ਨੂੰ ਦਿੱਤੀ ਹੈ। ਪੁਲਸ ਨੇ ਸ਼ਿਕਾਇਤ ਦਰਜ ਕਰਕੇ ਕਥਿਤ ਦੋਸ਼ੀ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਦਕਿ ਕਥਿਤ ਦੋਸ਼ੀ ਘਟਨਾ ਦੇ ਬਾਅਦ ਤੋਂ ਹੀ ਫਰਾਰ ਦੱਸਿਆ ਜਾ ਰਿਹਾ ਹੈ।
ਓਧਰ ਮੁਹੱਲੇ ਦੇ ਨਿਵਾਸੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਪਹਿਲਾਂ ਵੀ ਅਜਿਹੀਆਂ ਕਥਿਤ ਹਰਕਤਾਂ ਕਰਦਾ ਰਿਹਾ ਹੈ। ਜਿਸਨੂੰ ਪੰਚਾਇਤੀ ਰਾਜ਼ੀਨਾਮੇ ਤੋਂ ਬਾਅਦ ਹਰ ਵਾਰ ਛੱਡ ਦਿੱਤਾ ਗਿਆ। ਜੇਕਰ ਪਹਿਲਾਂ ਹੀ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਂਦੀ ਤਾਂ ਉਸਦਾ ਹੌਂਸਲਾ ਐਨਾ ਨਾ ਵਧਦਾ। ਮੁਹੱਲਾ ਨਿਵਾਸੀਆਂ ਵਲੋਂ ਵੀ ਪੁਲਸ ਨੂੰ ਆਪਣੇ ਤੌਰ 'ਤੇ ਸ਼ਿਕਾਇਤ ਦਿੱਤੀ ਗਈ ਹੈ।
ਮੇਅਰ ਨੇ ਸਾਦੀਆ ਦੇ ਪਿਤਾ ਨੂੰ ਮਾਰੇ ਥੱਪੜ...!
NEXT STORY