ਮੁੰਬਈ- ਆਪਣੀ ਅਗਲੀ ਫਿਲਮ ਦੰਗਲ 'ਚ ਰੁਝੇ ਆਮਿਰ ਖਾਨ ਹਾਲ ਹੀ 'ਚ ਆਪਣੀ ਇਕ ਡਾਈ-ਹਾਰਟ ਫਰੈਂਡ ਨੂੰ ਮਿਲੇ। ਉਹ ਆਮਿਰ ਦੀ ਇਕ ਝਲਕ ਪਾਉਣ ਲਈ ਪੂਰੇ ਦਿਨ ਉਨ੍ਹਾਂ ਦੇ ਘਰ ਦੇ ਬਾਹਰ ਇੰਤਜ਼ਾਰ ਕਰਦਾ ਰਿਹਾ। ਜਦੋਂ ਆਮਿਰ ਨੂੰ ਉਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਮਿਲਣ ਲਈ ਪੁੱਜੇ। ਉੱਥੇ ਉਸ ਨੇ ਆਮਿਰ ਨੂੰ ਇਕ ਗਿਫਟ ਵੀ ਦਿੱਤਾ। ਹਾਲਾਂਕਿ ਅਜਿਹਾ ਉਨ੍ਹਾਂ ਨੇ ਪਹਿਲੀ ਵਾਰ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਆਮਿਰ ਖਾਨ ਇਕ ਛੋਟਾ ਵਾਅਦਾ ਨਿਭਾਉਣ ਲਈ ਵਾਰਾਨਸੀ 'ਚ ਇਕ ਆਟੋ ਡਰਾਈਵਰ ਦੇ ਘਰ ਪੁੱਜ ਗਏ ਸਨ। ਉੱਥੇ ਉਨ੍ਹਾਂ ਨੇ ਲਾੜੇ-ਲਾੜੀ ਨੂੰ ਆਸ਼ੀਰਵਾਦ ਦਿੱਤਾ।
ਇਹੀ ਨਹੀਂ, ਲਗਨ ਫਿਲਮ ਦੀ ਸ਼ੂਟਿੰਗ ਦੌਰਾਨ ਆਮਿਰ ਖਾਨ ਨੇ ਕੱਛ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਫਿਲਮ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਦਿਖਾਈ ਜਾਵੇਗੀ ਅਤੇ ਇਸ ਵਾਅਦੇ ਨੂੰ ਪੂਰਾ ਕਰਨ ਲਈ ਜਦੋਂ ਫਿਲਮ ਬਣ ਕੇ ਤਿਆਰ ਹੋਈ ਤਾਂ ਉਸ ਨੂੰ ਲੈ ਕੇ ਕੱਛ ਪੁੱਜੇ ਸਨ।
ਨਸ਼ੇ 'ਚ ਧੁੱਤ ਸੀ ਲਾੜਾ, ਲੜਕੀ ਨੇ ਲਿਆ ਅਜਿਹਾ ਫੈਸਲਾ ਕਿ ਲੋਕਾਂ ਨੇ ਕੀਤੀ ਵਾਹ-ਵਾਹੀ (ਦੇਖੋ ਤਸਵੀਰਾਂ)
NEXT STORY