ਗ੍ਰੇਟਰ ਨੋਇਡਾ- ਨਾਲੇਜ ਪਾਰਕ ਸਥਿਤ ਇਕ ਕਾਲਜ ਦੇ ਇਕ ਵਿਦਿਆਰਥੀ ਨੇ ਦੋਸਤ ਦੇ ਮੋਬਾਈਲ ਦੇ ਵਾਲਪੇਪਰ 'ਚ ਲੱਗੀ ਗਰਲਫਰੈਂਡ ਦੀ ਫੋਟੋ ਚੁੰਮ ਲਈ। ਇਸ ਗੱਲ 'ਤੇ ਵਿਦਿਆਰਥੀ ਨੇ ਆਪਣੇ ਦੋਸਤ ਨਾਲ ਮਿਲ ਕੇ ਦੋਸਤ ਦੀ ਜੰਮ ਕੇ ਕੁੱਟਮਾਰ ਕੀਤੀ। ਕੁੱਟਮਾਰ 'ਚ ਖੂਨ ਨਾਲ ਲੱਥਪੱਥ ਵਿਦਿਆਰਥੀ ਕਾਸਨਾ ਕੋਤਵਾਲੀ ਪੁੱਜਿਆ ਅਤੇ ਆਪਣੇ ਦੋਹਾਂ ਦੋਸਤਾਂ ਦੇ ਖਿਲਾਫ ਸ਼ਿਕਾਇਤ ਕੀਤੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲੇਜ ਪਾਰਕ ਸਥਿਤ ਐੱਨ. ਆਈ. ਈ. ਟੀ. ਕਾਲਜ 'ਚ ਰਾਜੇਸ਼, ਵਿਵੇਕ ਅਤੇ ਪ੍ਰਵੀਨ (ਬਦਲਿਆ ਹੋਇਆ ਨਾਂ) ਇਕੱਠੇ ਬੀਟੈੱਕ ਦੀ ਪੜ੍ਹਾਈ ਕਰ ਰਹੇ ਹਨ। ਰਾਜੇਸ਼ ਅਤੇ ਵਿਵੇਕ ਦੋਵੇਂ ਅਲਫਾ-ਵਨ 'ਚ ਰਹਿੰਦੇ ਹਨ ਜਦੋਂ ਕਿ ਪ੍ਰਵੀਨ ਬੀਟਾ-ਵਨ ਸੈਕਟਰ 'ਚ ਆਪਣੇ ਹੋਰ ਦੋਸਤਾਂ ਨਾਲ ਰਹਿੰਦਾ ਹੈ। ਬੁੱਧਵਾਰ ਦੀ ਸਵੇਰ ਤਿੰਨੋਂ ਵਿਦਿਆਰਥੀ ਬੀਟਾ-ਵਨ 'ਚ ਇਕ ਜਗ੍ਹਾ ਆ ਕੇ ਇਕੱਠੇ ਹੋਏ ਅਤੇ ਕਾਲਜ ਜਾਣ ਲਈ ਆਪਣੀਆਂ-ਆਪਣੀਆਂ ਬਾਈਕਾਂ 'ਤੇ ਸਵਾਰ ਹੋਣ ਲੱਗੇ। ਰਾਜੇਸ਼ ਦੀ ਬਾਈਕ ਅਚਾਨਕ ਬੰਦ ਹੋ ਗਈ ਅਤੇ ਸਟਾਰਟ ਹੋਣ 'ਚ ਪਰੇਸ਼ਾਨ ਕਰਨ ਲੱਗੀ। ਉਸੇ ਸਮੇਂ ਰਾਜੇਸ਼ ਨੇ ਆਪਣਾ ਫੋਨ ਦੋਸਤ ਪ੍ਰਵੀਨ ਨੂੰ ਫੜਾ ਦਿੱਤਾ ਅਤੇ ਉਹ ਬਾਈਕ ਸਟਾਰਟ ਕਰਨ ਲੱਗਾ। ਪ੍ਰਵੀਨ ਨੇ ਰਾਜੇਸ਼ ਦੇ ਫੋਨ ਨੂੰ ਆਪਰੇਟ ਕਰਨਾ ਸ਼ੁਰੂ ਕਰ ਦਿੱਤਾ। ਰਾਜੇਸ਼ ਦੇ ਫੋਨ ਦੀ ਡਿਸਪਲੇਅ/ਸਕਰੀਨ (ਵਾਲਪੇਪਰ) 'ਤੇ ਉਸ ਦੀ ਗਰਲਫਰੈਂਡ ਹੈ। ਜਦੋਂ ਰਾਜੇਸ਼ ਬਾਈਕ ਸਟਾਰਟ ਕਰ ਰਿਹਾ ਸੀ ਤਾਂ ਉਸੇ ਦੌਰਾਨ ਪ੍ਰਵੀਨ ਨੇ ਫੋਨ 'ਤੇ ਲੱਗੀ ਉਸ ਦੀ ਗਰਲਫਰੈਂਡ ਦੀ ਫੋਟੋ ਚੁੰਮ ਲਈ। ਇਹ ਕਰਦੇ ਹੋਏ ਰਾਜੇਸ਼ ਨੇ ਪ੍ਰਵੀਨ ਨੂੰ ਦੇਖ ਲਿਆ ਅਤੇ ਗੁੱਸਾ ਹੋ ਗਿਆ।
ਦੂਜੇ ਦੋਸਤ ਨੇ ਕਾਲਜ ਲੇਟ ਹੋਣ ਦੀ ਗੱਲ ਕਹਿ ਕੇ ਮਾਮਲੇ ਨੂੰ ਸ਼ਾਂਤ ਕਰ ਲਿਆ ਅਤੇ ਬਾਈਕ ਸਟਾਰਟ ਕਰਨ ਤੋਂ ਬਾਅਦ ਸੰਸਥਾ ਲਈ ਚੱਲੇ ਗਏ। ਸ਼ਾਮ ਨੂੰ ਜਦੋਂ ਤਿੰਨੋਂ ਵਿਦਿਆਰਥੀ ਵਾਪਸ ਆਏ ਤਾਂ ਫੋਟੋ ਵਾਲੀ ਗੱਲ ਨੂੰ ਲੈ ਕੇ ਉਨ੍ਹਾਂ 'ਚ ਫਿਰ ਕਹਾਸੁਣੀ ਹੋ ਗਈ। ਰਾਜੇਸ਼ ਨੇ ਦੋਸਤ ਵਿਵੇਕ ਨਾਲ ਮਿਲ ਕੇ ਪ੍ਰਵੀਨ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਨੂੰ ਖੂਨ ਨਾਲ ਲੱਥਪੱਥ ਕਰ ਦਿੱਤਾ। ਘਟਨਾ ਤੋਂ ਬਾਅਦ ਪੀੜਤ ਪ੍ਰਵੀਨ ਨੇ ਮਾਮਲੇ ਦੀ ਸ਼ਿਕਾਇਤ ਕਾਸਨਾ ਪੁਲਸ ਨੂੰ ਕੀਤੀ। ਪੁਲਸ ਨੇ ਸ਼ਿਕਾਇਤ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਓ. ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਦਿਆਰਥੀ ਦੀ ਸ਼ਿਕਾਇਤ 'ਤੇ ਜਾਂਚ ਕਰਵਾਈ ਜਾ ਰਹੀ ਹੈ ਅਤੇ ਉਸ ਦੇ ਬਾਅਦ ਹੀ ਕਾਰਵਾਈ ਕਰਵਾਈ ਜਾਵੇਗੀ।
ਇਸ ਬਾਰੇ ਸੁਣਦੇ ਹੀ ਤੁਰੰਤ ਮਿਲਣ ਆ ਗਏ ਆਮਿਰ (ਦੇਖੋ ਤਸਵੀਰਾਂ)
NEXT STORY