ਲੰਡਨ— ਤੁਸੀਂ ਬਹੁਤ ਸਾਰੇ ਅਜੀਬੋਗਰੀਬ ਚਿਹਰੇ ਵਾਲੇ ਲੋਕ ਦੇਖੇ ਹੋਣਗੇ ਪਰ ਅਜਿਹੇ ਚਿਹਰੇ ਬਾਰੇ ਤੁਸੀਂ ਕਦੇ ਵੀ ਨਹੀਂ ਸੁਣਿਆ ਹੋਵੇਗਾ ਜਿਸ ਦੇ ਕਿ ਹੀ ਸਿਰ 'ਚ ਅੱਗੇ ਅਤੇ ਪਿੱਛੇ ਦੋਹਾਂ ਪਾਸੇ ਚਿਹਰੇ ਹੋਣ?
ਦਿ ਹਿਊਮਨਮਾਰਵੇਲਸ ਮੁਤਾਬਕ, ਕਿਹਾ ਜਾਂਦਾ ਹੈ ਕਿ ਇੰਗਲੈਂਡ 'ਚ ਐਡਵਰਡ ਮੋਰਡਰੇਕ ਨਾਂ ਦਾ ਅਮਰੀ ਸਖਸ਼ ਰਹਿੰਦਾ ਸੀ। ਉਹ ਕਾਫੀ ਟੈਲੇਂਟੇਡ ਇਨਸਾਨ ਸੀ। ਪਰ ਉਸ ਦਾ ਚਿਹਰਾ ਅਜਿਹਾ ਹੀ ਸੀ ਜੋ ਤੁਸੀਂ ਹੁਣ ਇਸ ਤਸਵੀਰ 'ਚ ਦੇਖ ਰਹੇ ਹੋ।
ਇਹ ਤਸਵੀਰ ਸੱਚੀ ਨਹੀਂ ਹੈ ਅਤੇ ਸੋਚ ਦੇ ਆਧਾਰ 'ਤੇ ਬਣਾਈ ਗਈ ਮੋਮ ਦੀ ਇਕ ਮੂਰਤੀ ਹੈ। ਇਹ ਉਨ੍ਹਾਂ ਦੀ ਮੌਤ ਤੋਂ ਕਾਫੀ ਸਮੇਂ ਬਾਅਦ ਬਣਾਈ ਗਈ ਸੀ। ਇਸ ਗੱਲ ਦੇ ਕੋਈ ਠੋਸ ਸਬੂਤ ਨਹੀਂ ਹਨ ਕਿ ਐਡਵਰਡ ਅਸਲੀਅਤ 'ਚ ਅਜਿਹੇ ਹੀ ਦਿਖਦੇ ਸਨ ਜੋ ਇਸ ਤਸਵੀਰ 'ਚ ਦਿਖਾਈ ਦੇ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਉਹ ਇੰਗਲੈਂਡ ਦੇ ਰਾਜਸ਼ਾਹੀ ਪਰਿਵਾਰਾਂ 'ਚੋਂ ਇਕ ਸਨ ਅਤੇ ਪੇਸ਼ੇ ਤੋਂ ਸੰਗੀਤਕਾਰ ਅਤੇ ਲੇਖਕ ਸਨ।
ਸਿਰ ਦੇ ਪਿੱਛੇ ਉਸੇ ਤਰ੍ਹਾਂ ਦਾ ਹੀ ਇਕ ਚਿਹਰਾ ਹੋਣਾ ਪੈਰਾਸੀਟਿਕ ਟਵਿਨ ਹੋ ਸਕਦਾ ਹੈ। ਮਨਣ ਵਾਲੇ ਇਹ ਵੀ ਕਹਿੰਦੇ ਹਨ ਕਿ ਸਿਰ ਦੇ ਪਿੱਛੇ ਵਾਲਾ ਚਿਹਰਾ ਇਕ ਲੜਕੀ ਦਾ ਸੀ, ਜੋ ਐਡਵਰਡ ਦੀ ਭੈਣ ਰਹੀ ਹੋਵੇਗੀ। ਐਡਵਰਡ ਦੇ ਕਿੱਸਿਆਂ ਦੀ ਮਨੀਏ ਤਾਂ 23 ਸਾਲ ਦੀ ਨੌਜਵਾਨ ਉਮਰ 'ਚ ਉਨ੍ਹਾਂ ਨੇ ਸੁਸਾਇਡ ਕਰ ਲਈ ਸੀ। ਉਨ੍ਹਾਂ ਨੂੰ ਕਿਥੇ ਦਫਨਾਇਆ ਗਿਆ, ਇਹ ਵੀ ਪਤਾ ਨਹੀ? ਕਹਿੰਦੇ ਹਨ ਕਿ ਉਸ ਥਾਂ ਨੂੰ ਤਬਾਹ ਕਰ ਦਿੱਤਾ ਗਿਆ। ਯਕੀਨਨ ਉਨ੍ਹਾਂ ਦਾ ਚਿਹਰਾ ਮੈਡੀਕਲ ਸਾਇੰਸ ਦੀ ਦੁਨੀਆ 'ਚ ਸਨਸਨੀ ਮਚਾਉਣ ਲਈ ਕਾਫੀ ਸੀ।
ਗੋਰਿਆਂ ਨੇ ਸਿੱਖ ਡਰਾਈਵਰ 'ਤੇ ਬਣਾਈ ਫਿਲਮ (ਵੀਡੀਓ)
NEXT STORY