ਜਲੰਧਰ (ਵੈੱਬ ਡੈਸਕ): ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਕਾਂਗਰਸ ਵੱਲੋਂ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣ ਤੋਂ ਬਾਅਦ ਫ਼ਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਖੁੱਲ੍ਹੇ ਕੇ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਕਰਮਜੀਤ ਚੌਧਰੀ ਦੇ ਮਾਤਾ ਕਰਮਜੀਤ ਕੌਰ ਚੌਧਰੀ ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਗਏ। ਹਾਲਾਂਕਿ ਵਿਧਾਇਕ ਵਿਕਰਮਜੀਤ ਚੌਧਰੀ ਨੇ ਪਾਰਟੀ ਤਾਂ ਨਹੀਂ ਛੱਡੀ ਪਰ ਉਨ੍ਹਾਂ ਵੱਲੋਂ ਚੰਨੀ ਦੇ ਖ਼ਿਲਾਫ਼ ਬਿਆਨਬਾਜ਼ੀ ਲਗਾਤਾਰ ਜਾਰੀ ਰਹੀ, ਜਿਸ ਮਗਰੋਂ ਚੌਧਰੀ ਨੂੰ ਕਾਂਗਰਸ ਚੋਂ ਬਾਹਰ ਕੱਢ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਹਵਸ 'ਚ ਅੰਨ੍ਹੇ ਵਿਅਕਤੀ ਦੀ ਸ਼ਰਮਨਾਕ ਕਰਤੂਤ! ਸਾਢੇ 8 ਸਾਲਾ ਬੱਚੇ ਨਾਲ ਕੀਤੀ ਘਿਨੌਣੀ ਹਰਕਤ
ਇਸ ਵਿਚਾਲੇ ਹੁਣ ਜਦੋਂ ਚਰਨਜੀਤ ਸਿੰਘ ਚੰਨੀ ਵੱਲੋਂ ਫ਼ਿਲੌਰ ਵਿਚ ਵਰਕਰਾਂ ਨਾਲ ਮਿਲਣੀ ਦਾ ਪ੍ਰੋਗਰਾਮ ਸੀ, ਤਾਂ ਉੱਥੇ ਵਿਧਾਇਕ ਵਿਕਰਮਜੀਤ ਚੌਧਰੀ ਦੇ ਸਮਰਥਕ ਵੀ ਪਹੁੰਚ ਗਏ। ਇਸ ਦੌਰਾਨ ਚੰਨੀ ਅਤੇ ਚੌਧਰੀ ਦੇ ਸਮਰਥਕਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ ਤੇ ਦੋਹਾਂ ਪਾਸਿਓਂ ਇਕ-ਦੂਜੇ ਦੇ ਲੀਡਰਾਂ ਖ਼ਿਲਾਫ਼ ਖੁੱਲ੍ਹ ਕੇ ਭੜਾਸ ਕੱਢੀ ਗਈ। ਇਸ ਦੌਰਾਨ ਕਰਮਜੀਤ ਕੌਰ ਚੌਧਰੀ ਦੇ ਪਾਰਟੀ ਬਦਲਣ ਨੂੰ ਲੈ ਕੇ ਚੌਧਰੀ ਪਰਿਵਾਰ 'ਤੇ ਨਿਸ਼ਾਨਾ ਵੀ ਵਿੰਨ੍ਹਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਨਾਜ਼ੁਕ ਬਣੇ ਹਾਲਾਤ, ਦੇਖੋ ਮੌਕੇ ਦੀ ਵੀਡੀਓ
NEXT STORY