ਨਵੀਂ ਦਿੱਲੀ- ਗੁੜਗਾਓਂ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ। 17 ਸਾਲ ਦੀ ਇਕ ਨਾਬਾਲਗ ਲੜਕੀ ਨੇ ਆਪਣੇ ਪਿਤਾ ਅਤੇ ਚਾਚਾ ਖਿਲਾਫ ਰੇਪ ਦੀ ਸ਼ਿਕਾਇਤ ਦਰਜ ਕਰਾਈ ਹੈ।
ਖਬਰ ਅਨੁਸਾਰ 12ਵੀਂ 'ਚ ਪੜਣ ਵਾਲੀ ਵਿਦਿਆਰਥਣ ਨੇ ਚਾਈਲਡ ਹੈਲਪਲਾਈਨ (1098) 'ਤੇ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਕਿ ਉਸ ਦੇ ਪਿਤਾ ਅਤੇ ਚਾਚਾ ਪਿਛਲੇ ਤਿੰਨ ਸਾਲ ਤੋਂ ਉਸ ਨਾਲ ਰੇਪ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਹਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਜਦੋਂਕਿ ਲੜਕੀ ਤੋਂ ਰੇਪ ਦੀ ਪੁਸ਼ਟੀ ਹੋ ਚੁੱਕੀ ਹੈ।
ਪੀੜਤ ਲੜਕੀ ਦਾ ਪਿਤਾ ਇਕ ਸਰਕਾਰੀ ਸਕੂਲ 'ਚ ਅਧਿਆਪਕ ਹਨ ਤਾਂ ਉੱਥੇ ਹੀ ਉਸ ਦਾ ਚਾਚਾ ਗੁੜਗਾਓਂ 'ਚ ਇਕ ਪ੍ਰਾਈਵਟ ਬੈਂਕ ਦੇ ਮੈਨੇਜਰ ਹਨ। ਪੁਲਸ ਮੁਤਾਬਕ ਲੜਕੀ ਦਾ ਪਿਤਾ ਅਤੇ ਚਾਚਾ ਅਕਸਰ ਸ਼ਰਾਬ ਪੀ ਕੇ ਉਸ ਦਾ ਰੇਪ ਕਰਦੇ ਸਨ। ਇਸ ਸਭ ਸਾਲ 2009 'ਚ ਸ਼ੁਰੂ ਹੋਇਆ ਜਦੋਂ ਉਸ ਦੇ ਚਾਚਾ ਨੇ ਘਰ 'ਚ ਇਕੱਲੀ ਹੋਣ ਦਾ ਫਾਇਦਾ ਚੁੱਕ ਕੇ ਉਸ ਦਾ ਰੇਪ ਕੀਤਾ ਸੀ। ਇਸ ਦੇ ਕੁਝ ਦਿਨਾਂ ਬਾਅਦ ਹੀ ਪੀੜਤ ਲੜਕੀ ਦੇ ਪਿਤਾ ਨੇ ਵੀ ਇਸ ਦਾ ਰੇਪ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਨੇ ਸਾਲ 2011 'ਚ ਆਪਣੀ ਮਾਂ ਨੂੰ ਇਸ ਬਾਰੇ 'ਚ ਦੱਸਿਆ ਪਰ ਉਲਟਾ ਉਸ ਨੂੰ ਪ੍ਰਤਾੜਿਤ ਕੀਤਾ ਗਿਆ ਅਤੇ ਚੁੱਪ ਰਹਿਣ ਦੀ ਸਲਾਹ ਦਿੱਤੀ ਗਈ।
'ਆਪ' ਨੇਤਾ ਯੋਗੇਂਦਰ ਨੇ ਕਾਰਨ ਦੱਸੋ ਨੋਟਿਸ ਨੂੰ ਦੱਸਿਆ ਮਜ਼ਾਕ
NEXT STORY