ਨਵੀਂ ਦਿੱਲੀ- ਪਾਲੀਵੁੱਡ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਨੇ ਹਾਲ ਹੀ 'ਚ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਕਾਰ 'ਚ ਬੈਠਾ ਇਹ ਕਿਊਟ ਜਿਹਾ ਹੱਸਦਾ ਹੋਇਆ ਬੱਚਾ ਕੋਈ ਹੋਰ ਨਹੀਂ ਸਗੋਂ ਖੁਦ ਹਨੀ ਸਿੰਘ ਹਨ। ਹਨੀ ਸਿੰਘ ਦੀ ਇਹ ਤਸਵੀਰ ਕੁਝ-ਕੁਝ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੇ ਬਚਪਨ ਦੀ ਤਸਵੀਰ ਦੀ ਤਰ੍ਹਾਂ ਲੱਗ ਰਹੀ ਹੈ। ਖੈਰ ਇਸ ਫੋਟੋ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਸ ਤਰ੍ਹਾਂ ਹਨੀ ਸਿੰਘ ਆਪਣੇ ਬਚਪਨ 'ਚ ਵਾਪਸ ਆਉਣਾ ਚਾਹੁੰਦੇ ਹਨ। ਦੱਸਿਆ ਜਾਂਦਾ ਹੈ ਕਿ ਹਨੀ ਸਿੰਘ ਹਮੇਸ਼ਾ ਆਪਣੇ ਫੈਨਜ਼ ਲਈ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਰਾਤੀ ਲਾਪਤਾ ਹੋਈ ਤੇ ਸਵੇਰੇ ਵਰਤ ਗਿਆ ਭਾਣਾ...
NEXT STORY