ਜਲੰਧਰ (ਸ਼ੋਰੀ)-ਬੱਸ ਸਟੈਂਡ 'ਤੇ ਖੜ੍ਹੀਆਂ ਹੋਣ ਵਾਲੀਆਂ ਬੱਸਾਂ ਦੇ ਨੇੜੇ ਕਿੰਨਰ ਬਣੇ ਇਕ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਬੱਸ ਦੀ ਸਫਾਈ ਕਰ ਰਹੇ ਇਕ ਵਿਅਕਤੀ 'ਤੇ ਬੀਤੀ ਰਾਤ ਹਮਲਾ ਕਰ ਦਿੱਤਾ। ਇਸ ਹਮਲੇ 'ਚ ਬੁਰੀ ਤਰ੍ਹਾਂ ਜ਼ਖਮੀਂ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਜ਼ਖਮੀਂ ਨੂੰ ਵਧੇਰੇ ਸੱਟਾਂ ਲੱਗੀਆਂ ਹੋਣ ਕਾਰਨ ਉਹ ਬੇਹੋਸ਼ ਸੀ।
ਉਸ ਦੇ ਨਾਲ ਆਏ ਇਕ ਵਿਅਕਤੀ ਨੇ ਦੱਸਿਆ ਕਿ ਜ਼ਖਮੀਂ ਦਾ ਨਾਂ ਪਰਮਜੀਤ ਹੈ ਅਤੇ ਉਹ ਰਾਤ ਨੂੰ ਬੱਸ ਸਟੈਂਡ ਕੋਲ ਰੁਕਣ ਵਾਲੀਆਂ ਬੱਸਾਂ ਦੀ ਸਫਾਈ ਕਰਨ ਦਾ ਕੰਮ ਕਰਦਾ ਹੈ। ਬੀਤੀ ਰਾਤ ਉਹ ਜਦੋਂ ਬੱਸ ਦੀ ਸਫਾਈ ਕਰ ਰਿਹਾ ਸੀ ਤਾਂ ਕੁਝ ਦੂਰੀ 'ਤੇ ਖੜ੍ਹੀ ਬੱਸ ਕੋਲੋਂ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਸ ਨੇ ਕੋਲ ਜਾ ਕੇ ਦੇਖਿਆ ਤਾਂ ਇਕ ਨੌਜਵਾਨ ਕਿੰਨਰ ਬਣਿਆ ਹੋਇਆ ਸੀ ਅਤੇ ਦੂਜੇ ਨੌਜਵਾਨ ਨਾਲ ਰੰਗਰਲੀਆਂ ਮਨ੍ਹਾ ਰਿਹਾ ਸੀ।
ਇਹ ਦੇਖ ਕੇ ਪਰਮਜੀਤ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਉਕਤ ਕਿੰਨਰ ਨੇ ਫੋਨ ਕਰਕੇ ਆਪਣੇ 2-3 ਸਾਥੀਆਂ ਨੂੰ ਬੁਲਾ ਕੇ ਪਰਮਜੀਤ ਨੂੰ ਜ਼ਮੀਨ 'ਤੇ ਪਟਕ-ਪਟਕ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਬੱਸ ਸਟੈਂਡ 'ਤੇ ਦੁਕਾਨਾਂ ਕਰਨ ਵਾਲੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਕੁਝ ਨੌਜਵਾਨ ਰਾਤ ਨੂੰ ਕਿੰਨਰ ਦਾ ਭੇਸ ਧਾਰ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਲੈਣ ਤੋਂ ਬਾਅਦ ਬੱਸਾਂ ਪਿੱਛੇ ਜਾ ਕੇ ਉਨ੍ਹਾਂ ਨਾਲ ਸੈਕਸ ਕਰਦੇ ਹਨ ਅਤੇ ਪੁਲਸ ਨੂੰ ਇਸ ਸਭ 'ਤੇ ਨੱਥ ਪਾਉਣੀ ਚਾਹੀਦੀ ਹੈ।
ਯੋ ਯੋ ਹਨੀ ਸਿੰਘ ਦੀ ਇਹ ਤਸਵੀਰ ਹੋਈ ਵਾਇਰਲ
NEXT STORY