ਮੋਗਾ (ਆਜ਼ਾਦ)- ਬੱਸ ਵਿਚ ਬੈਠੀ ਪਿੰਡ ਝੰਡੇਵਾਲਾ ਨਿਵਾਸੀ ਇਕ ਔਰਤ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਗੋਪੀ ਨੂੰ ਪੁਲਸ ਵਲੋਂ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵਲੋਂ ਪੀੜਤ ਔਰਤ ਦੀ ਸ਼ਿਕਾਇਤ 'ਤੇ ਗੁਰਪ੍ਰੀਤ ਸਿੰਘ ਗੋਪੀ ਨਿਵਾਸੀ ਪਹਾੜਾ ਚੌਂਕ ਮੋਗਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਸੂਤਰਾਂ ਅਨੁਸਾਰ ਪੀੜਤ ਔਰਤ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਮੋਗਾ ਆਪਣੀ ਡਿਊਟੀ 'ਤੇ ਆ ਰਹੀ ਸੀ ਤਾਂ ਬੱਸ ਵਿਚ ਸਵਾਰ ਦੋਸ਼ੀ ਜੋ ਬਹੋਨਾ ਚੌਂਕ ਤੋਂ ਚੜਿਆ ਤਾਂ ਉਸ ਨਾਲ ਬੱਸ 'ਚ ਬੈਠ ਕੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਜਦੋਂ ਉਸ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦੇ ਥੱਪੜ ਮਾਰਿਆ ਅਤੇ ਗਾਲੀ-ਗਲੋਚ ਕਰਨ ਕਰਦੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਉਪਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਤੁਰੰਤ ਕਾਬੂ ਕਰ ਲਿਆ ਗਿਆ, ਜਿਸ ਨੂੰ ਬਾਅਦ ਵਿਚ ਬਰਜ਼ਮਾਨਤ ਰਿਹਾ ਕਰ ਦਿੱਤਾ ਗਿਆ।
ਬੱਸ ਪਿੱਛੇ ਰੰਗਰਲੀਆਂ ਮਨਾ ਰਹੇ ਕਿੰਨਰ ਨੂੰ ਦੇਖਿਆ ਤਾਂ ਪੈ ਗਿਆ ਭੜਥੂ (ਵੀਡੀਓ)
NEXT STORY