ਚੰਡੀਗੜ੍ਹ-ਆਪਣੀ ਗਾਇਕੀ ਕਾਰਨ ਮਸ਼ਹੂਰ ਨੂਰਾਂ ਭੈਣਾਂ ਦੀ ਜੋੜੀ ਆਪਣੀ ਨਵੀਂ ਸੂਫੀ ਐਲਬਮ ਰਾਹੀਂ ਇਕ ਵਾਰ ਫਿਰ ਸਟੇਜ 'ਤੇ ਧਮਾਲ ਪਾਉਣ ਦੀ ਤਿਆਰੀ ਕਰ ਰਹੀ ਹੈ। ਬਾਲੀਵੁੱਡ ਗੀਤ 'ਪਟਾਖਾ ਗੁੱਡੀ' ਤੋਂ ਬਾਅਦ ਨੂਰਾਂ ਭੈਣਾਂ ਹੁਣ ਆਪਣੀ ਨਵੀਂ ਸੂਫੀ ਐਲਬਮ 'ਮੌਲਾ ਮੇਰੇ ਮੌਲਾ' ਜਲਦੀ ਹੀ ਲੈ ਕੇ ਆ ਰਹੀਆਂ ਹਨ।
ਪਟਿਆਲਾ ਦੇ ਹਰਪਾਲ ਟੀਵਾਣਾ ਸੈਂਟਰ 'ਚ ਇਕ ਸ਼ੋਅ ਦੌਰਾਨ ਜੋਤੀ ਨੂਰਾਂ ਨੇ ਦੱਸਿਆ ਕਿ ਉਹ ਆਪਣੀ ਆ ਰਹੀ ਇਸ ਐਲਬਮ ਲਈ ਬਹੁਤ ਮਿਹਨਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬਹੁਤ ਛੋਟੀ ਉਮਰ 'ਚ ਜੋਤੀ ਅਤੇ ਸੁਲਤਾਨਾ ਨੂਰਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਹੈ। ਸੁਲਤਾਨਾ ਨੂਰਾਂ ਨੇ 7 ਸਾਲ ਦੀ ਉਮਰ 'ਚ ਗਾਉਣਾ ਸ਼ੁਰੂ ਕੀਤਾ ਸੀ, ਜਦੋਂ ਕਿ ਜੋਤੀ ਨੂਰਾਂ ਨੇ 5 ਸਾਲ ਦੀ ਉਮਰ 'ਚ 'ਕੁੱਲੀ ਵਿੱਚੋਂ ਨੀਂ ਯਾਰ ਲੱਭ ਲੈ' ਬੀਬੀ ਨੂਰਾਂ ਨਾਲ ਗਾਇਆ ਸੀ।
ਹਰਭਜਨ ਮਾਨ ਦੀ 'ਗੱਦਾਰ' 29 ਮਈ ਨੂੰ ਮਚਾਏਗੀ ਧਮਾਲ (ਵੀਡੀਓ)
NEXT STORY