ਬਟਾਲਾ-ਸਿੱਖਿਆ ਦੇ ਮੰਦਰ 'ਚ ਅਧਿਆਪਕ ਨੂੰ ਭਗਵਾਨ ਦੀ ਤਰ੍ਹਾਂ ਪੂਜਿਆ ਜਾਂਦਾ ਹੈ ਪਰ ਅੱਜ-ਕੱਲ ਇਹ ਭਗਵਾਨ ਹੈਵਾਨ ਦਾ ਰੂਪ ਧਾਰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਬਟਾਲਾ 'ਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਟਾਲਾ 'ਚ ਸਕੂਲ ਦੇ ਇਕ ਟੀਚਰ ਵਲੋਂ ਮੰਦਬੁੱਧੀ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਤੀਜੀ ਕਲਾਸ 'ਚ ਪੜ੍ਹਦੇ ਮਾਧਵ ਨਾਂ ਦੇ ਬੱਚੇ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਕਲਾਸ 'ਚ ਸ਼ਰਾਰਤ ਕਰ ਰਿਹਾ ਸੀ। ਮਾਧਵ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਸਕੂਲ ਦੀ ਪ੍ਰਿੰਸੀਪਲ ਅਤੇ ਪੁਲਸ ਨੂੰ ਵੀ ਕੀਤੀ ਅਤੇ ਟੀਚਰ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ।
ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਨੇ ਟੀਚਰ ਦੀ ਗਲਤੀ ਨੂੰ ਮੰਨਦੇ ਹੋਏ ਕਿਹਾ ਕਿ ਉਸ ਤੋਂ ਮਾਫੀ ਮੰਗਵਾਈ ਜਾਵੇਗੀ ਅਤੇ ਉਹ ਮਾਧਵ ਦੇ ਪਰਿਵਾਰ ਵਾਲਿਆਂ ਨੂੰ ਉਹ ਖੁਦ ਵੀ ਮਾਫੀ ਮੰਗਣ ਲਈ ਤਿਆਰ ਹੈ।
'ਜਦੋਂ ਅੱਖਾਂ ਸਾਹਮਣੇ ਹੀ ਪਤਨੀ ਕੋਈ ਹੋਰ ਲੈ ਜਾਵੇ ਤਾਂ ਗੁੱਸਾ ਕਿਉਂ ਨਾ ਆਵੇ'
NEXT STORY