ਲੁਧਿਆਣਾ (ਕੁਲਵੰਤ)-ਪਤੀ ਨਾਲ ਸੱਤ ਫੇਰੇ ਲੈਣ ਵਾਲੀ ਪਤਨੀ ਉਸ ਨੂੰ ਛੱਡ ਕੇ ਕਿਸੇ ਹੋਰ ਨੂੰ ਪਿਆਰ ਕਰਨ ਲੱਗੇ ਤਾਂ ਗੁੱਸਾ ਤਾਂ ਆਉਂਦਾ ਹੀ ਹੈ ਪਰ ਇਸ ਪਤੀ ਦਾ ਗੁੱਸਾ ਉਸ ਸਮੇ ਆਊਟ ਆਫ ਕੰਟਰੋਲ ਹੋ ਗਿਆ, ਜਦੋਂ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਫਿਲਹਾਲ ਪੁਲਸ ਨੇ ਉਕਤ ਦੋÎਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਹ ਅਤੇ ਉਸ ਦੀ ਪਤਨੀ ਦੋਵੇਂ ਸੁਰੱਖਿਆ ਗਾਰਡ ਸਨ। ਦੋਸ਼ੀ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਨ੍ਹਾਂ 'ਚ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਸੀ। ਇਹੀ ਕਾਰਨ ਸੀ ਕਿ ਦੋਸ਼ੀ ਘਰ ਛੱਡ ਕੇ ਕਿਸੇ ਧਾਰਮਿਕ ਜਗ੍ਹਾ 'ਤੇ ਰਹਿਣ ਲੱਗ ਪਿਆ ਸੀ।
ਦੋਸ਼ੀ ਨੂੰ ਇਹ ਵੀ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਚਰਿੱਤਰ ਠੀਕ ਨਹੀਂ ਹੈ ਅਤੇ ਕਿਸੇ ਰਿਸ਼ਤੇਦਾਰ ਨਾਲ ਉਸ ਦੇ ਨਾਜਾਇਜ਼ ਸੰਬੰਧ ਹਨ। ਉਸ ਨੂੰ ਸ਼ੱਕ ਸੀ ਕਿ ਉਸ ਦੀ ਗੈਰਹਾਜ਼ਰੀ 'ਚ ਉਸ ਦੀ ਪਤਨੀ ਰਿਸ਼ਤੇਦਾਰ ਨਾਲ ਰੰਗਰਲੀਆਂ ਮਨਾਉਂਦੀ ਹੈ। ਇਸੇ ਕਾਰਨ 6 ਮਹੀਨੇ ਪਹਿਲਾਂ ਉਹ ਆਪਣੀ ਪਤਨੀ ਕੋਲ ਆ ਕੇ ਰਹਿਣ ਲੱਗ ਪਿਆ ਸੀ।
ਦੋਸ਼ੀ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਉਸ ਦੇ ਸਾਹਮਣੇ ਹੀ ਪਤਨੀ ਨੂੰ ਆਪਣੇ ਨਾਲ ਲੈ ਜਾਂਦਾ ਸੀ, ਜਿਸ ਤੋਂ ਬਾਅਦ ਇਕ ਦਿਨ ਉਸ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਜੂਡੀਸ਼ੀਅਲ ਰਿਮਾਂਡ 'ਤੇ ਜੇਲ ਭੇਜ ਦਿੱਤਾ ਗਿਆ ਹੈ।
ਸਿਰਾਂ ਤੋਂ ਲੰਘੀ ਮੌਤ ਨੂੰ ਦੇਖਕੇ ਰੁਕ ਗਏ ਸਭ ਦੇ ਸਾਹ, ਪੈਣ ਲੱਗੀਆਂ ਚੀਕਾਂ (ਤਸਵੀਰਾਂ)
NEXT STORY