ਲੁਧਿਆਣਾ (ਮਹੇਸ਼) - 33 ਸਾਲਾ ਇਕ ਨੌਜਵਾਨ ਨੇ ਫਾਹਾ ਲਗਾ ਕੇ ਜਾਨ ਦੇ ਦਿੱਤੀ। ਦੀਪਕ ਕੁਮਾਰ ਦੀ ਲਾਸ਼ ਵੀਰਵਾਰ ਦੁਪਹਿਰ ਟਿੱਬਾ ਰੋਡ, ਰਾਮ ਨਗਰ ਇਲਾਕੇ 'ਚ ਉਸ ਦੇ ਘਰ 'ਚ ਲਟਕਦੀ ਹੋਈ ਪਾਈ ਗਈ। ਟਿੱਬਾ ਚੌਕੀ ਮੁਖੀ ਏ. ਐੱਸ. ਆਈ. ਹਰਭਜਨ ਸਿੰਘ ਨੇ ਦੱਸਿਆ ਕਿ ਦੀਪਕ ਕੁਮਾਰ ਨੇ ਬੇਰੋਜ਼ਗਾਰੀ ਤੋਂ ਤੰਗ ਆ ਕੇ ਇਹ ਕਦਮ ਉਠਾਇਆ ਹੈ। ਉਹ ਆਪਣੇ ਪਿੱਛੇ 2 ਸਾਲ ਦਾ ਬੇਟਾ ਅਤੇ ਵਿਧਵਾ ਪਤਨੀ ਨੂੰ ਛੱਡ ਗਿਆ ਹੈ।
ਘਟਨਾ ਦਾ ਪਤਾ ਦੁਪਹਿਰ ਕਰੀਬ 1 ਵਜੇ ਚਲਿਆ। ਜਦ ਦੀਪਕ ਦੇ ਇਕ ਗੁਆਂਢੀ ਨੇ ਉਸ ਦੀ ਲਾਸ਼ ਲਟਕਦੀ ਹੋਈ ਦੇਖ ਕੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਉਦੋਂ ਘਰ 'ਤੇ ਦੀਪਕ ਦੀ ਬੀਮਾਰ ਮਾਤਾ ਦੇ ਇਲਾਵਾ ਕੋਈ ਨਹੀਂ ਸੀ। ਉਸ ਦਾ ਬੇਟਾ ਅਰਮਾਨ ਸਕੂਲ ਗਿਆ ਹੋਇਆ ਸੀ। ਉਸ ਦੀ ਪਤਨੀ ਪੂਜਾ ਬਾਜ਼ਾਰ ਗਈ ਹੋਈ ਸੀ ਅਤੇ ਦੀਪਕ ਦਾ ਭਰਾ ਰਾਜੇਸ਼ ਅਤੇ ਪਿਤਾ ਜਗਦੀਸ਼ ਲਾਲ ਕੰਮ 'ਤੇ ਗਏ ਹੋਏ ਸਨ।
ਹਰਭਜਨ ਨੇ ਦੱਸਿਆ ਕਿ ਮ੍ਰਿਤਕ ਦੇ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਪਰ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਦੀਪਕ ਨਸ਼ੇ ਕਰਨ ਦਾ ਵੀ ਆਦੀ ਸੀ। ਜਿਸ ਦੇ ਚਲਦੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦੇ ਪਿਤਾ ਜਗਦੀਸ਼ ਲਾਲ ਦੇ ਬਿਆਨ ਦੇ ਆਧਾਰ 'ਤੇ ਧਾਰਾ 174 ਦੇ ਤਹਿਤ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸ ਨੂੰ ਉਸ ਦੇ ਘਰਵਾਲਿਆਂ ਨੂੰ ਸੌਂਪ ਦਿੱਤਾ ਹੈ।
ਭੈਣ ਦੀ ਲਾਸ਼ ਕੋਲ ਲੱਗਾ ਸੀ ਲੋਕਾਂ ਦਾ ਮੇਲਾ, ਟੁਕ-ਟੁਕ ਦੇਖੀ ਗਿਆ ਬੇਖਬਰ ਭਰਾ (ਦੇਖੋ ਤਸਵੀਰਾਂ)
NEXT STORY