ਚੰਡੀਗੜ  (ਸੰਦੀਪ) - ਟਰਾਂਸਪੋਰਟ ਵਿਚ ਟਰੱਕ ਡਰਾਈਵਰ ਹਰਬੀਰ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ  ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਮਨੋਜ ਤੋਂ ਪੁਲਸ ਰਿਮਾਂਡ ਦੌਰਾਨ ਕਈ  ਅਹਿਮ ਗੱਲਾਂ ਸਾਹਮਣੇ ਆਈਆਂ ਹਨ। ਦੋਸ਼ੀ ਆਪਣੀ ਗੱਡੀ 'ਤੇ ਲਾਲ ਬੱਤੀ ਲਗਾ ਕੇ ਲੋਕਾਂ 'ਤੇ  ਰੋਅਬ ਪਾਉਂਦਾ ਸੀ ਕਿ ਉਹ ਗਜ਼ਟਿਡ ਅਫ਼ਸਰ ਹੈ, ਪੁਲਸ ਨੇ ਉਸਦੀ ਕਾਰ 'ਤੇ ਲਾਲ ਬੱਤੀ ਰਿਕਵਰ  ਕਰ ਲਈ ਹੈ। ਪੁਲਸ ਦੋਸ਼ੀ ਨੂੰ ਦੋ ਦਿਨਾਂ ਪੁਲਸ ਰਿਮਾਂਡ ਮਗਰੋਂ ਮੁੜ ਜ਼ਿਲਾ ਅਦਾਲਤ ਵਿਚ  ਪੇਸ਼ ਕਰੇਗੀ। ਦੋਸ਼ੀ ਨੇ ਢਾਬੇ ਵਿਚ ਰੋਟੀ ਸਰਵ ਕਰਨ ਦੀ ਗੱਲ ਨੂੰ ਲੈ ਕੇ ਮਾਮੂਲੀ ਝਗੜੇ ਦੇ  ਚਲਦੇ ਹਰਬੀਰ ਦੀ ਗੋਲੀ ਮਾਰ ਦਿੱਤੀ ਸੀ, ਜਿਸ ਦੀ ਪੀ. ਜੀ. ਆਈ. ਵਿਚ ਇਲਾਜ ਦੌਰਾਨ ਮੌਤ  ਹੋ ਗਈ ਸੀ। 
ਖੁਦ ਨੂੰ ਦੱਸਦਾ ਸੀ ਆਲ੍ਹਾ ਅਧਿਕਾਰੀ  :  ਪੁਲਸ ਜਾਂਚ ਵਿਚ ਸਾਹਮਣੇ ਆਇਆ  ਹੈ ਕਿ ਦੋਸ਼ੀ ਮਨੋਜ ਆਪਣੀ ਲਾਇਸੰਸੀ ਪਿਸਟਲ ਹਮੇਸ਼ਾ ਆਪਣੇ ਨਾਲ ਰੱਖਦਾ ਸੀ। ਪੁਲਸ ਦੇ ਡਰ  ਤੋਂ ਉਹ ਲਾਈਟ ਨੂੰ ਢਕ ਲੈਂਦਾ ਸੀ ਪਰ ਲੋਕਾਂ ਨੂੰ ਗੱਡੀ 'ਤੇ ਲਾਈਟ ਤੇ ਪਿਸਟਲ ਦਿਖਾ ਕੇ  ਖੁਦ ਨੂੰ ਵਣ ਵਿਭਾਗ ਦਾ ਅਧਿਕਾਰੀ ਦੱਸਦਾ ਸੀ। ਕਾਰ 'ਤੇ ਲਾਈਟ ਦਾ ਇਹ ਸਿਲਸਿਲਾ ਉਸਦਾ ਕਈ  ਸਾਲਾਂ ਤੋਂ ਜਾਰੀ ਸੀ। ਕਾਰ 'ਤੇ ਲਾਈਟ ਹੋਣ ਦੇ ਕਾਰਨ ਨਾਕੇ 'ਤੇ ਪੁਲਸ ਵੀ ਉਸ ਨੂੰ  ਚੈਕਿੰਗ ਲਈ ਨਹੀਂ ਰੋਕਦੀ ਸੀ। 
ਕਾਲੋਨੀ ਵਿਚ ਕੀਤੇ ਸਨ ਹਵਾਈ ਫਾਇਰ  : ਦੋਸ਼ੀ ਮਨੋਜ  ਦੇ ਬਾਰੇ 'ਚ ਕੀਤੀ ਜਾ ਰਹੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁੱਝ ਦਿਨ ਪਹਿਲਾਂ ਹੀ ਉਹ  ਕਾਲੋਨੀ ਵਿਚ ਆਪਣੇ ਕਿਸੇ ਦੋਸਤ ਦੇ ਘਰ ਫੰਕਸ਼ਨ ਵਿਚ ਭਾਗ ਲੈਣ ਆਇਆ ਸੀ ਤੇ ਇਸੇ ਦੌਰਾਨ ਉਸ  ਨੇ ਸ਼ਰਾਬ ਦੇ ਨਸ਼ੇ 'ਚ ਹਵਾਈ ਫਾਇਰ ਕੀਤੇ ਸਨ। ਹਾਲਾਂਕਿ ਇਸ ਵਿਸ਼ੇ 'ਚ ਪੁਲਸ ਨੂੰ ਕਿਸੇ  ਵੀ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ।
ਸੜਕ ਹਾਦਸੇ ਦੌਰਾਨ ਮਾਂ ਅਤੇ ਪੁੱਤਰ ਜ਼ਖਮੀਂ, ਮਾਮਲਾ ਦਰਜ
NEXT STORY