ਲੁਧਿਆਣਾ (ਰਾਜ) : ਤਾਜਪੁਰ ਰੋਡ ਸਥਿਤ ਕਿਸ਼ੋਰ ਨਗਰ ’ਚ ਇਕ ਕਰਿਆਨਾ ਦੁਕਾਨ ਤੋਂ ਗਾਹਕ ਬਣ ਕੇ ਆਏ ਨੌਜਵਾਨ ਵੱਲੋਂ ਦੁਕਾਨਦਾਰ ਦਾ ਮੋਬਾਈਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ, ਜਿਸ ’ਚ ਮੁਲਜ਼ਮ ਦਾ ਚਿਹਰਾ ਅਤੇ ਐਕਟਿਵਾ ਦਾ ਨੰਬਰ ਸਾਫ਼ ਨਜ਼ਰ ਆ ਰਿਹਾ ਹੈ। ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਨ-ਦਿਹਾੜੇ ਚੱਲੀ ਗੋਲੀ! ਪ੍ਰਿੰਟਿੰਗ ਕਾਰੋਬਾਰੀ ਜ਼ਖਮੀ, ਇਲਾਕੇ 'ਚ ਦਹਿਸ਼ਤ
ਪੀੜਤ ਦੁਕਾਨਦਾਰ ਕਰਮਜੀਤ ਸਿੰਘ (ਮਾਲਕ ਗੁਰੂ ਜੀ ਕਰਿਆਨਾ ਅਤੇ ਕਨਫੈਕਸ਼ਨਰੀ ਸ਼ਾਪ) ਨੇ ਦੱਸਿਆ ਕਿ ਮੁਲਜ਼ਮ ਬੜੇ ਹੀ ਸ਼ਾਤਰਾਨਾ ਅੰਦਾਜ਼ ’ਚ ਐਕਟਿਵਾ ’ਤੇ ਸਵਾਰ ਹੋ ਕੇ ਆਇਆ ਸੀ। ਉਸ ਨੇ ਪਹਿਲਾਂ ਸਾਮਾਨ ਕਢਵਾ ਕੇ ਦੁਕਾਨਦਾਰ ਨੂੰ ਆਪਣੀਆਂ ਗੱਲਾਂ ’ਚ ਉਲਝਾਇਆ। ਜਿਵੇਂ ਹੀ ਕਰਮਜੀਤ ਸਿੰਘ ਦਾ ਧਿਆਨ ਸਾਮਾਨ ਕੱਢਣ ਵੱਲ ਲੱਗਾ, ਮੁਲਜ਼ਮ ਨੇ ਕਾਊਂਟਰ ’ਤੇ ਪਿਆ ਮੋਬਾਈਲ ਚੁੱਕਿਆ ਅਤੇ ਰਫੂਚੱਕਰ ਹੋ ਗਿਆ। ਹਾਲਾਂਕਿ ਦੁਕਾਨਦਾਰ ਨੇ ਮੁਲਜ਼ਮ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅੱਖੋਂ ਓਹਲੇ ਹੋ ਚੁੱਕਾ ਸੀ। ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਪੁਲਸ ਨੂੰ ਅਹਿਮ ਸੁਰਾਗ ਮਿਲੇ ਹਨ। ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਜਿਸ ਐਕਟਿਵਾ ’ਤੇ ਮੁਲਜ਼ਮ ਸਵਾਰ ਸੀ, ਉਹ ਕਿਸੇ ਔਰਤ ਦੇ ਨਾਂ ’ਤੇ ਰਜਿਸਟਰਡ ਹੈ। ਪੁਲਸ ਨੇ ਗੱਡੀ ਦੇ ਨੰਬਰ ਰਾਹੀਂ ਮੁਲਜ਼ਮ ਦੇ ਘਰ ਦਾ ਪਤਾ ਟ੍ਰੇਸ ਕਰ ਲਿਆ ਹੈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮ ਦੀ ਪਛਾਣ ਲਗਭਗ ਹੋ ਚੁੱਕੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਕੇ ਚੋਰੀ ਦਾ ਮੋਬਾਈਲ ਬਰਾਮਦ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਦੀ ਹੁਸ਼ਿਆਰੀ ਸਦਕਾ ਫੜਿਆ ਗਿਆ ਬਾਥਰੂਮ ’ਚ ਲੁਕਿਆ ਚੋਰ, ਲੇਡੀਜ਼ ਸੂਟ ਤੇ ਕਾਰ ਬਰਾਮਦ
NEXT STORY