ਜਲੰਧਰ- ਜਲੰਧਰ 'ਚ ਬੀਤੇ ਦਿਨੀਂ ਇੱਥੋਂ ਦੇ ਨਾਮਵਰ ਸਕੂਲ ਮਾਇਰ ਵਰਲਡ ਸਕੂਲ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਇਆ ਸੀ, ਜਿਸ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਸਨ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਸਕੂਲ 'ਚ ਮਹਿਲਾ ਡਾਇਰੈਕਟਰ ਨਾਲ ਕੀਤੀ ਗਈ ਕੁੱਟਮਾਰ ਮਾਮਲੇ ਵਿਚ ਦੋਸ਼ੀ ਦੱਸੀ ਜਾਣ ਵਾਲੀ ਵਕੀਲ ਕੇ. ਐਸ. ਹੁੰਦਲ ਦੀ ਪਤਨੀ ਤਰਨਜੀਤ ਕੌਰ ਹੁੰਦਲ ਨੇ ਸਕੂਲ ਪ੍ਰਸ਼ਾਸਨ 'ਤੇ ਹੀ ਕਈ ਗੰਭੀਰ ਦੋਸ਼ ਲਾਏ ਹਨ। ਉਸ ਦਾ ਕਹਿਣਾ ਹੈ ਕਿ ਸਕੂਲ ਵਿਚ ਉਨ੍ਹਾਂ ਦੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਲਈ ਸਕੂਲ 'ਚ ਗਈ ਤਾਂ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ। ਮੈਂ ਦਫਤਰ 'ਚ ਗਈ ਤਾਂ ਮਹਿਲਾ ਡਾਇਰੈਕਟਰ ਨੂੰ ਕਿਹਾ ਕਿ ਮੇਰੀ ਗੱਲ ਸੁਣੋ, ਮੈਂ ਉਨ੍ਹਾਂ ਨੂੰ ਸਿਰਫ ਹੱਥ ਲਾਇਆ ਤੇ ਪਹਿਲਾਂ ਉਨ੍ਹਾਂ ਨੇ ਮੈਨੂੰ ਥੱਪੜ ਮਾਰਿਆ।
ਇਸ ਲਈ ਤਰਨਜੀਤ ਕੌਰ ਦਾ ਕਹਿਣਾ ਹੈ ਕਿ ਸਕੂਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਵੀਡੀਓ ਅਧੂਰੀ ਹੈ, ਜੋ ਕਿ ਮੀਡੀਆ ਦੇ ਸਾਹਮਣੇ ਪੇਸ਼ ਕੀਤੀ ਗਈ। ਤਰਨਜੀਤ ਨੇ ਇਸ ਦੇ ਨਾਲ ਹੀ ਕਿਹਾ ਕਿ ਪਹਿਲਾਂ ਮੇਰੇ ਬੱਚੇ ਨੂੰ ਧੱਪੜ ਮਾਰਿਆ ਗਿਆ ਸੀ, ਜੋ ਕਿ ਸਜ਼ਾ ਦੇ ਅੰਡਰ ਆਉਂਦਾ ਹੈ। ਇਸ ਸਕੂਲ 'ਚ ਬਹੁਤ ਰੁਟੀਨ ਨਾਲ ਥੱਪੜ ਮਾਰੇ ਜਾਂਦੇ ਹਨ, ਜੋ ਕਿ ਸਹੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਤਰਨਜੀਤ ਕੌਰ 'ਤੇ ਦੋਸ਼ ਹੈ ਕਿ ਉਸ ਨੇ ਜਲੰਧਰ ਦੇ ਇਕ ਨਾਮਵਰ 'ਚ ਜਾ ਕੇ ਉੱਥੋਂ ਦੀ ਮਹਿਲਾ ਡਾਇਰੈਕਟਰ ਨਾਲ ਨਾ ਸਿਰਫ ਬਦਸਲੂਕੀ ਕੀਤੀ ਸਗੋਂ ਉਸ ਨਾਲ ਕੁੱਟਮਾਰ ਵੀ ਕੀਤੀ। ਮਾਰਕੁੱਟ ਦੀ ਵੀਡੀਓ ਸਕੂਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਜਿਸ ਦੇ ਆਧਾਰ 'ਤੇ ਪੁਲਸ ਨੇ ਤਰਨਜੀਤ ਕੌਰ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਸੀ। ਇਹ ਕੁੱਟਮਾਰ ਇਸ ਲਈ ਹੋਈ ਕਿਉਂਕਿ ਸਕੂਲ 'ਚ ਧੀ ਦਾ ਮੋਬਾਈਲ ਜ਼ਬਤ ਹੋਣ ਕਾਰਨ ਗੁੱਸੇ ਵਿਚ ਆਈ ਤਰਨਜੀਤ ਕੌਰ ਨੇ ਸਕੂਲ ਦੀ ਮਹਿਲਾ ਡਾਇਰੈਕਟਰ ਨਾਲ ਕੁੱਟਮਾਰ ਕੀਤੀ ਸੀ। ਪਰ ਹੁਣ ਤਰਨਜੀਤ ਦੇ ਬਿਆਨ ਤੋਂ ਬਾਅਦ ਮਾਮਲਾ ਹੋਰ ਭੱਖ ਗਿਆ ਹੈ। ਇਸ ਘਟਨਾ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ।
ਹਸਪਤਾਲ 'ਚ ਔਰਤ ਨੇ ਸ਼ੱਕੀ ਹਾਲਾਤ 'ਚ ਤੋੜਿਆ ਦਮ
NEXT STORY