ਲੁਧਿਆਣਾ(ਰਿਸ਼ੀ)- ਚੌਕੀ ਜਗਤਪੁਰੀ ਦੇ ਇਲਾਕੇ ਜੈਨ ਕਾਲੋਨੀ 'ਚ ਆਪਣੇ ਦੋਸਤ ਦੇ ਘਰ ਵਿਚ ਦਾਖਲ ਹੋ ਕੇ ਦੋ ਦੋਸਤਾਂ ਨੇ ਉਸਦੀ 15 ਸਾਲਾ ਬੇਟੀ ਨੂੰ ਇਕੱਲੇ ਹੋਣ ਦਾ ਫਾਇਦਾ ਉਠਾ ਕੇ ਉਸ ਨਾਲ ਗੈਂਗ ਰੇਪ ਕੀਤਾ। ਜਿਸ ਸਮੇਂ ਦੋਸਤਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਸਮੇਂ ਮਾਸੂਮ ਦੇ ਮਾਤਾ-ਪਿਤਾ ਮੱਥਾ ਟੇਕਣ ਲਈ ਹਿਮਾਚਲ ਵਿਚ ਧਾਰਮਿਕ ਸਥਾਨ 'ਤੇ ਗਏ ਹੋਏ ਸਨ। ਸ਼ਾਮ ਨੂੰ ਘਰ ਆਉਣ 'ਤੇ ਘਬਰਾਈ ਬੇਟੀ ਨੇ ਆਪਣੀ ਮਾਤਾ ਨੂੰ ਸਾਰੀ ਦਾਸਤਾਨ ਸੁਣਾਈ, ਜਿਸ ਦੇ ਬਾਅਦ ਉਨ੍ਹਾਂ ਨੇ ਇਨਸਾਫ ਲਈ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਨੰਦ ਲਾਲ (45) ਨਿਵਾਸੀ ਜਵਾਲਾ ਸਿੰਘ ਚੌਕ ਤੇ ਕ੍ਰਿਸ਼ਨ ਪ੍ਰਸ਼ਾਦ (32) ਨਿਵਾਸੀ ਜੱਸੀਆਂ ਰੋਡ ਦੇ ਰੂਪ 'ਚ ਹੋਈ ਹੈ। ਨੰਦ ਲਾਲ ਲੱਕੜ ਤੇ ਕ੍ਰਿਸ਼ਨ ਪ੍ਰਸ਼ਾਦ ਪੇਂਟ ਦਾ ਠੇਕੇਦਾਰ ਹੈ। ਨੰਦ ਦੇ 6 ਤੇ ਕ੍ਰਿਸ਼ਨ ਦੇ 3 ਬੱਚੇ ਹਨ। ਪੁਲਸ ਨੂੰ ਦਿੱਤੇ ਬਿਆਨ 'ਚ ਨਾਬਾਲਿਗਾ ਨੇ ਦੱਸਿਆ ਕਿ ਉਹ 10ਵੀਂ ਕਲਾਸ ਦੀ ਵਿਦਿਆਰਥਣ ਹੈ। ਬੀਤੀ 21 ਅਪ੍ਰੈਲ ਨੂੰ ਉਕਤ ਦੋਵੇਂ ਦੋਸ਼ੀ ਸਵੇਰੇ ਕਰੀਬ 10 ਵਜੇ ਉਨ੍ਹਾਂ ਦੇ ਘਰ ਆਏ ਅਤੇ ਪਿਤਾ ਦੇ ਜਾਣ-ਪਛਾਣ ਵਾਲੇ ਹੋਣ ਦੇ ਚਲਦੇ ਉਸਨੇ ਦੋਵਾਂ ਨੂੰ ਘਰ ਦੇ ਅੰਦਰ ਬੁਲਾ ਲਿਆ।
ਉਸਨੇ ਮਾਤਾ-ਪਿਤਾ ਦੇ ਧਾਰਮਿਕ ਸਥਾਨ 'ਤੇ ਗਏ ਹੋਏ ਤੇ ਖੁਦ ਦੇ ਇਕੱਲੇ ਹੋਣ ਦੀ ਗੱਲ ਦੱਸੀ, ਜਿਸ ਦੇ ਬਾਅਦ ਦੋਵੇਂ ਦੋਸ਼ੀਆਂ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਅਤੇ ਇਸ ਗੱਲ ਦਾ ਪਰਿਵਾਰ ਵਾਲਿਆਂ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਪਰ ਸ਼ਾਮ ਨੂੰ ਜਦੋਂ ਉਸਦੇ ਮਾਤਾ-ਪਿਤਾ ਘਰ ਆਏ ਤਾਂ ਉਸਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ।
ਉਥੇ ਦੂਸਰੇ ਪਾਸੇ ਇਲਾਕੇ ਦੇ ਸਰਪੰਚ ਦਵਿੰਦਰ ਸਿੰਘ (ਪਿੰਡ ਜੱਸੀਆਂ) ਨੇ ਇਸ ਗੱਲ ਦਾ ਸਖਤ ਵਿਰੋਧ ਕਰਦੇ ਹੋਏ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਅਜਿਹੀ ਘਿਨੌਣੀ ਹਰਕਤ ਕਰਨ ਵਾਲੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ।
ਇਕ ਦੋਸ਼ੀ ਰਹਿ ਚੁੱਕਾ ਕਿਰਾਏਦਾਰ
ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੈਂਗਰੇਪ ਕਰਨ ਵਾਲਾ ਇਕ ਦੋਸ਼ੀ ਕ੍ਰਿਸ਼ਨ ਪ੍ਰਸ਼ਾਦ ਆਪਣੇ ਦੋਸਤ ਦੇ ਘਰ ਦੇ ਨੇੜੇ 5 ਮਹੀਨੇ ਪਹਿਲਾਂ ਕਿਰਾਏ 'ਤੇ ਰਹਿ ਚੁੱਕਾ ਹੈ। ਉਕਤ ਦੋਸ਼ੀ ਤੇ ਮਾਸੂਮ ਦਾ ਪਿਤਾ ਦੋਨੋਂ ਪੇਂਟ ਦਾ ਕੰਮ ਕਰਦੇ ਹਨ, ਜਿਸ ਕਾਰਨ ਦੋਵਾਂ ਦੀ ਆਪਸ 'ਚ ਗਹਿਰੀ ਦੋਸਤੀ ਸੀ। ਇਸ ਗੱਲ ਦਾ ਫਾਇਦਾ ਉਠਾ ਕੇ ਉਸਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਪਿਤਾ ਨੇ ਗਰੀਬੀ ਦੂਰ ਕਰਨ ਲਈ ਆਪਣੀ ਧੀ ਨਾਲ ਹੀ ਕਰਤਾ ਅਜਿਹਾ ਕਾਰਾ...!
NEXT STORY