ਲੁਧਿਆਣਾ (ਰਿਸ਼ੀ) - ਵੀਰਵਾਰ ਰਾਤ ਘਰ ਵਿਚ ਕਿਸੇ ਕੰਮ ਦਾ ਕਹਿ ਕੇ ਗਏ 28 ਸਾਲਾ ਨੌਜਵਾਨ ਦੀ ਲਾਸ਼ ਅਗਲੇ ਦਿਨ ਸਵੇਰੇ ਘਰ ਦੇ ਕੋਲ ਵਿਚਕਾਰ ਸੜਕ ਤੋਂ ਮਿਲੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਘਰਵਾਲਿਆਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਨਿਵਾਸੀ ਨਿਊ ਸ਼ਿਮਲਾਪੁਰੀ ਦੇ ਰੂਪ ਵਿਚ ਹੋਈ ਹੈ। ਜਾਂਚ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਮ੍ਰਿਤਕ ਦੇ ਪਿਤਾ ਵਿਸਾਖਾ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਉਸ ਦਾ ਬੇਟਾ ਕਿਸੇ ਕੰਮ ਦੇ ਚਲਦੇ 10 ਮਿੰਟ ਵਿਚ ਵਾਪਸ ਆਉਣ ਦਾ ਕਹਿ ਕੇ ਘਰ ਤੋਂ ਬਾਹਰ ਗਿਆ ਸੀ ਪਰ ਵਾਪਸ ਨਹੀਂ ਆਇਆ, ਸਾਰੀ ਰਾਤ ਤਲਾਸ਼ ਕਰਨ 'ਤੇ ਸਵੇਰੇ ਕਰੀਬ 5 ਵਜੇ ਉਸ ਦੀ ਲਾਸ਼ ਘਰ ਤੋਂ ਕੁਝ ਦੂਰੀ 'ਤੇ ਸੜਕ 'ਤੇ ਪਈ ਮਿਲੀ, ਜਿਸ ਦੇ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਅਨੁਸਾਰ ਫਿਲਹਾਲ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਅਤੇ ਵਿਸਰਾ ਜਾਂਚ ਦੇ ਲਈ ਖਰੜ ਭੇਜਿਆ ਹੈ, ਜਿਥੋਂ ਰਿਪੋਰਟ ਆਉਣ ਦੇ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ, ਜਿਸ ਦੇ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਗੂੰਗੇ-ਬੋਲੇ ਮਾਂ-ਬਾਪ ਨੇ ਅੱਖੀਂ ਦੇਖੀ ਧੀ ਦੀ ਮੌਤ ਤਾਂ ਗੂੰਗੀਆਂ ਚੀਕਾਂ ਨਾਲ ਭਰ ਗਿਆ ਆਲਮ (ਵੀਡੀਓ)
NEXT STORY