ਲੁਧਿਆਣਾ— ਲੁਧਿਆਣਾ ਦੇ ਕਿਚਲੂ ਨਗਰ ਵਿਚ ਹੋਏ ਇਕ ਦਰਦਨਾਕ ਹਾਦਸੇ ਵਿਚ ਇਕ ਕਾਰ ਡਰਾਈਵਰ ਨੇ ਸੜਕ 'ਤੇ ਖੇਡ ਰਹੀ ਇਕ ਤਿੰਨ ਸਾਲਾ ਮਾਸੂਮ ਬੱਚੀ ਨੂੰ ਕੁਚਲ ਦਿੱਤਾ। ਬੱਚੀ ਇਕ ਹੋਰ ਬੱਚੀ ਦੇ ਨਾਲ ਸੜਕ 'ਤੇ ਖੇਡ ਰਹੀ ਸੀ ਕਿ ਅਚਾਨਕ ਇਕ ਕਾਰ ਡਰਾਈਵਰ ਰਿਵਰਸ ਗੇਅਰ ਵਿਚ ਆਇਆ ਅਤੇ ਬੱਚੀ ਨੂੰ ਕੁਚਲਦਾ ਹੋਇਆ ਚਲਾ ਗਿਆ ਤੇ ਹਸਪਤਾਲ ਵਿਚ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਇਹ ਘਟਨਾ ਕੋਲ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਪੁਲਸ ਨੇ ਦੋਸ਼ੀ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਇਸ ਦਰਦਨਾਕ ਹਾਦਸੇ ਦੀ ਵੀਡੀਓ ਨੂੰ ਜਦੋਂ ਬੱਚੀ ਦੇ ਗੂੰਗੇ-ਬੋਲੇ ਮਾਪਿਆਂ ਨੇ ਦੇਖਿਆਂ ਤਾਂ ਉਨ੍ਹਾਂ ਦੀਆਂ ਗੂੰਗੀਆਂ ਚੀਕਾਂ ਦੇ ਦਰਦ ਨਾਲ ਸਾਰਾ ਆਲਮ ਭਰ ਗਿਆ। ਇਸ ਗੂੰਗੇ-ਬੋਲੇ ਮਾਪਿਆਂ ਦੀ ਆਵਾਜ਼ ਬਣ ਕੇ ਗੂੰਜ ਰਹੀ ਇਕਲੌਤੀ ਧੀ ਕਿਸੇ ਦੀ ਲਾਪਰਵਾਹੀ ਕਾਰਨ ਅੱਜ ਇਸ ਦੁਨੀਆ ਵਿਚ ਨਹੀਂ ਹੈ। ਬੋਲ ਕੇ ਆਪਣਾ ਦੁੱਖ ਦੱਸਣ ਤੋਂ ਲਾਚਾਰ ਇਸ ਮਾਤਾ-ਪਿਤਾ ਨੇ ਇਸ਼ਾਰਿਆਂ ਵਿਚ ਪੁਲਸ ਤੋਂ ਡਰਾਈਵਰ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ।
ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਦੇ ਆਧਾਰ 'ਤੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿਚ ਹੈ। ਹਾਦਸੇ ਤੋਂ ਬਾਅਦ ਬੱਚੀ ਦੇ ਨਾਲ ਖੇਡ ਰਹੀ ਉਸ ਦੀ ਮਾਸੂਮ ਸਹੇਲੀ ਵੀ ਸਦਮੇ ਵਿਚ ਹੈ ਅਤੇ ਹੱਥਾਂ ਵਿਚ ਆਪਣੀ ਮ੍ਰਿਤਕ ਸਹੇਲੀ ਦੀ ਫੋਟੋ ਲੈ ਕੇ ਘੁੰਮ ਰਹੀ ਹੈ।
ਭੂਚਾਲ ਨਾਲ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕੰਬਿਆ (ਵੀਡੀਓ)
NEXT STORY