ਚੰਡੀਗੜ੍ਹ — ਪੰਜਾਬ ਅਤੇ ਕੇਂਦਰ ਸ਼ਾਸਤ ਖੇਤਰ ਚੰਡੀਗੜ੍ਹ 'ਚ ਅੱਜ ਪਹਿਲਾ ਡਾਕਘਰ ਏ. ਟੀ. ਐੱਮ. ਖੋਲ੍ਹਿਆ ਗਿਆ। ਚੰਡੀਗੜ੍ਹ ਦੇ ਜਨਰਲ ਪੋਸਟ ਆਫਿਸ 'ਚ ਇਸ ਦਾ ਉਦਘਾਟਨ ਕੀਤਾ ਗਿਆ।
ਪੰਜਾਬ ਅਤੇ ਚੰਡੀਗੜ੍ਹ 'ਚ ਡਾਕ ਸੇਵਾਵਾਂ (ਹੈੱਡਕੁਆਰਟਰ) ਦੀ ਡਾਇਰੈਕਟਰ ਮਨੀਸ਼ਾ ਬੰਸਲ ਬਾਦਲ ਨੇ ਏ. ਟੀ. ਐੱਮ. ਦੇ ਉਦਘਾਟਨ ਤੋਂ ਬਾਅਦ ਕਿਹਾ ਕਿ ਇਹ ਏ. ਟੀ. ਐੱਮ. ਲੋਕਾਂ ਦੀ ਲੰਮੇ ਸਮੇਂ ਦੀ ਡਾਕਘਰਾਂ 'ਚ ਏ. ਟੀ. ਐੱਮ. ਦੀ ਮੰਗ ਨੂੰ ਪੂਰਾ ਕਰੇਗਾ।
ਇਸ ਮਾਲੀ ਸਾਲ 'ਚ ਪੰਜਾਬ ਅਤੇ ਚੰਡੀਗੜ੍ਹ 'ਚ 26 ਏ. ਟੀ. ਐੱਮ. ਲੱਗਣਗੇ। ਉਨ੍ਹਾਂ ਦੱਸਿਆ ਕਿ ਅਗਲਾ ਡਾਕਘਰ ਏ. ਟੀ. ਐੱਮ. ਇਸੇ ਮਹੀਨੇ ਅੰਮ੍ਰਿਤਸਰ 'ਚ ਲੱਗੇਗਾ।
ਸਕੀ ਭੈਣ 'ਤੇ ਬੇਈਮਾਨ ਹੋਇਆ ਭਰਾ ਕਰਦਾ ਰਿਹਾ ਐਸਾ ਕਾਰਾ, ਧਾਹਾਂ ਮਾਰ ਮਾਰ ਰੋਇਆ ਟੱਬਰ ਸਾਰਾ
NEXT STORY