ਮੋਹਾਲੀ : ਇਕ ਕਲਯੁੱਗੀ ਭਰਾ ਨੂੰ ਆਪਣੀ ਸਕੀ ਨਾਬਾਲਿਗ ਭੈਣ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਮੋਹਾਲੀ ਦੀ ਇਕ ਅਦਾਲਤ ਨੇ 14 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਹ ਕੇਸ ਲਗਭਗ ਨੌਂ ਮਹੀਨੇ ਤੋਂ ਚੱਲ ਰਿਹਾ ਸੀ ਜਿਸ 'ਤੇ ਹੈਵਾਨ ਭਰਾ ਨੂੰ ਦੋਸ਼ੀ ਮੰਨਦੇ ਹੋਏ ਅਦਾਲਤ ਨੇ 14 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਮਿਲੀ ਜਾਣਕਾਰੀ ਮੁਤਾਬਕ ਅਗਸਤ 2014 'ਚ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਸੀ ਕਿ ਉਸ ਦਾ ਸਕਾ ਭਰਾ ਉਸ ਨਾਲ ਪਿਛਲੇ ਲਗਭਗ 6-7 ਸਾਲਾਂ ਤੋਂ ਬਲਾਤਕਾਰ ਕਰਦਾ ਆ ਰਿਹਾ ਹੈ। ਪਹਿਲਾਂ-ਪਹਿਲਾਂ ਤਾਂ ਉਸ ਦਾ ਭਰਾ ਉਸ ਨਾਲ ਛੋਟੀ-ਮੋਟੀ ਛੇੜਖਾਨੀ ਕਰਦਾ ਰਿਹਾ ਪਰ ਬਾਅਦ 'ਚ ਉਹ ਉਸ ਨਾਲ ਜ਼ਬਰਦਸਤੀ ਬਲਾਤਕਾਰ ਕਰਨ ਲੱਗ ਪਿਆ।
ਇੰਨਾ ਹੀ ਨਹੀਂ ਹੱਦ ਤਾਂ ਉਦੋਂ ਹੋ ਗਈ ਜਦੋਂ ਬਲਾਤਕਾਰ ਕਰਨ ਤੋਂ ਬਾਅਦ ਹਵਸ 'ਚ ਹੈਵਾਨ ਬਣਿਆ ਭਰਾ ਸਕੀ ਭੈਣ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੰਦਾ ਅਤੇ ਲਗਾਤਾਰ ਉਸ ਦਾ ਰੇਪ ਕਰਦਾ ਰਹਿੰਦਾ। ਪੀੜਤਾ ਨੇ ਦੱਸਿਆ ਕਿ ਇਹ ਕੰਮ ਲਗਾਤਾਰ 6-7 ਸਾਲ ਚੱਲਦਾ ਰਿਹਾ। ਜਦੋਂ ਹੱਦ ਤੋਂ ਵੱਧ ਹੋ ਗਈ ਤਾਂ ਪੀੜਤਾ ਨੇ ਇਸ ਦੀ ਜਾਣਕਾਰੀ ਸਕੂਲ ਅਧਿਆਪਕ ਨੂੰ ਦਿੱਤੀ ਜਿਸ ਤੋਂ ਬਾਅਦ ਇਹ ਸਾਰਾ ਮਾਮਲੇ ਸਾਹਮਣੇ ਆਇਆ ਅਤੇ ਦੋਸ਼ੀ ਖਿਲਾਫ ਸ਼ਿਕਾਇਤ ਕੀਤੀ ਗਈ।
ਅਕਾਲੀ ਨੇਤਾ ਤੇ ਉਨ੍ਹਾਂ ਦੇ ਪੁੱਤ ਦੇ ਕਤਲ ਦਾ ਹੋਇਆ ਵੱਡਾ ਖੁਲਾਸਾ (ਦੇਖੋ ਤਸਵੀਰਾਂ)
NEXT STORY