ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) (ਤ੍ਰਿਪਾਠੀ)- ਸ਼ੁੱਕਰਵਾਰ ਨੂੰ ਗੜ੍ਹਸ਼ੰਕਰ ਰੋਡ 'ਤੇ ਸਥਿਤ ਪਿੰਡ ਅਲਾਚੌਰ ਦੇ ਨੇੜੇ ਸਵਿਫਟ ਕਾਰ-ਸਕੂਟਰ ਦੀ ਟੱਕਰ 'ਚ ਗੰਭੀਰ ਜ਼ਖ਼ਮੀ ਹੋਈ ਔਰਤ ਮਹਿੰਦਰ ਕੌਰ ਨੇ ਵੀ ਬੀਤੀ ਰਾਤ ਉਸ ਸਮੇਂ ਦਮ ਤੋੜ ਦਿੱਤਾ ਜਦੋਂ ਉਸ ਨੂੰ ਪਤਾ ਲੱਗਿਆ ਕਿ ਹਾਦਸੇ ਵਿਚ ਉਸਦੇ ਪਤੀ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਸ਼ੁਕਰਵਾਰ ਬਾਅਦ ਦੁਪਹਿਰ ਕਰੀਬ ਡੇਢ ਵਜੇ ਗੜ੍ਹਸ਼ੰਕਰ ਵਲੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿਚ ਸਕੂਟਰ ਚਾਲਕ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਉਸਦੀ ਪਤਨੀ ਮਹਿੰਦਰ ਕੌਰ ਅਤੇ ਭਾਣਜਾ ਸੁਖਵਿੰਦਰ ਸਿੰਘ ਉਰਫ ਸਾਜਨ ਪੁੱਤਰ ਛਾਂਗਾ ਸਿੰਘ ਵਾਸੀ ਬਹਿਰਾਮ ਜ਼ਖ਼ਮੀ ਹੋ ਗਏ ਸਨ। ਪੁਲਸ ਨੇ ਮੌਤ ਤੋਂ ਪਹਿਲਾਂ ਮਹਿੰਦਰ ਕੌਰ ਵਲੋਂ ਦਿੱਤੇ ਗਏ ਬਿਆਨਾਂ 'ਤੇ ਕਾਰ ਚਾਲਕ ਅਨੂਪ ਕੁਮਾਰ ਕਪੂਰ ਪੁੱਤਰ ਰਣਵੀਰ ਕੁਮਾਰ ਕਪੂਰ ਵਾਸੀ ਬੰਗਾ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫੇਰਿਆਂ 'ਚ ਐਨ.ਆਰ.ਆਈ. ਲਾੜੇ ਨੂੰ ਪੜ੍ਹਨੇ ਪਾਉਣ ਵਾਲੀ ਲਾੜੀ ਹੁਣ ਆਪ ਹੋਈ ਪੱਬਾਂ ਭਾਰ (ਦੇਖੋ ਤਸਵੀਰਾਂ)
NEXT STORY