ਅੰਮ੍ਰਿਤਸਰ : ਇਕ ਵਾਰ ਫਿਰ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋ ਗਈ ਜਦੋਂ ਲਾਲਚ 'ਚ ਅੰਨ੍ਹੇ ਪਤੀ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਆਪਣੀ ਹੀ ਘਰ ਦੀ ਆਬਰੂ ਪਤਨੀ ਨੂੰ ਜਿਸਮਫਿਰੋਸ਼ੀ ਦੇ ਧੰਦੇ 'ਚ ਸੁੱਟ ਦਿੱਤਾ। ਪੀੜਤਾ ਨਾਲ ਰੋਜ਼ਾਨਾ ਵੱਖ-ਵੱਖ ਲੋਕ ਬਲਾਤਕਾਰ ਕਰਨ ਲੱਗੇ। ਸੂਤਰਾਂ ਮੁਤਾਬਕ ਪਤੀ ਚੰਨ ਮਸੀਹ ਦੇ ਰਿੰਪੀ ਦੇ ਨਾਲ ਨਜਾਇਜ਼ ਸਬੰਧ ਸਨ। ਉਹ ਅਕਸਰ ਉਨ੍ਹਾਂ ਦੇ ਘਰ ਆਉਂਦੀ ਜਾਂਦੀ ਸੀ। ਇਸ ਦੌਰਾਨ ਇਕ ਦਿਨ ਪਤੀ ਉਸ ਨੂੰ ਕਿਤੇ ਲੈ ਗਿਆ ਜਿਥੀ ਪ੍ਰੇਮਿਕਾ ਰਿੰਪੀ ਕਾਰ 'ਚ ਬੈਠੀ ਸੀ ਤਾਂ ਜ਼ਬਰਨ ਪੀੜਤਾ ਨੂੰ ਕਾਰ 'ਚ ਬਿਠਾਇਆ।
ਥੋੜੀ ਦੇਰ ਬਾਅਦ ਇਕ ਹੋਰ ਵਿਅਕਤੀ ਬਾਬਾ ਨਾਮਕ ਉਥੇ ਆਇਆ ਅਤੇ ਉਸ ਨੂੰ ਛੇਹਰਟਾ ਸਥਿਤ ਸੱਤਾ ਦੇ ਘਰ ਲੈ ਗਿਆ। ਜਿਥੇ ਦੋਸ਼ੀਆਂ ਨੇ ਸੱਤਾ ਤੋਂ ਪੈਸੇ ਲਏ ਅਤੇ ਖੁਦ ਚਲੇ ਗਏ।
ਸੱਤਾ ਨੇ ਪੈਸੇ ਲੈ ਕੇ ਉਸ ਦਾ ਬਲਾਤਕਾਰ ਕਰਵਾਉਣਾ ਸ਼ੁਰੂ ਕਰ ਦਿੱਤਾ। ਵੀਰਵਾਰ ਨੂੰ ਸੱਤਾ ਕਿਤੇ ਬਾਹਰ ਗਿਆ ਤਾਂ ਪੀੜਤਾ ਮੌਕਾ ਦੇਖ ਕੇ ਉਥੋਂ ਭੱਜਣ 'ਚ ਕਾਮਯਾਬ ਰਹੀ। ਜਿਸ ਤੋਂ ਬਾਅਦ ਉਸ ਨੂੰ ਉਸ ਦਾ ਇਕ ਰਿਸ਼ਤੇਦਾਰ ਮਿਲ ਗਿਆ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਦੋਸ਼ੀ ਪਤੀ, ਪ੍ਰੇਮਿਕਾ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਹਿਲਾਂ ਠੱਗੀ ਦਾ ਮਾਰਿਆ ਐਸਾ ਚੱਕਰ, ਫਿਰ ਪਰਿਵਾਰ ਸਮੇਤ ਹੋ ਗਿਆ ਰਫੂਚੱਕਰ
NEXT STORY