ਗੁਰਦਾਸਪੁਰ (ਵਿਨੋਦ)-ਪਿੰਡ ਨੌਸ਼ਹਿਰਾ ਦੀ ਇਕ ਔਰਤ ਤੇ ਉਸ ਦੇ ਦੋ ਹੋਰ ਰਿਸ਼ਤੇਦਾਰਾਂ ਨਾਲ ਮਰਚੈਂਟ ਨੇਵੀ 'ਚ ਭਰਤੀ ਕਰਵਾਉਣ ਦੇ ਨਾਂ 'ਤੇ 10 ਲੱਖ ਰੁਪਏ ਦੀ ਠੱਗੀ ਮਾਰ ਕੇ ਇਕ ਟਰੈਵਲ ਏਜੰਟ ਪਰਿਵਾਰ ਸਮੇਤ ਪਿੰਡ 'ਚੋਂ ਫਰਾਰ ਹੋ ਗਿਆ। ਪੀੜਤ ਪਰਮਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਨੌਸ਼ਹਿਰਾ ਬਹਾਦਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਸ ਨੇ ਟਰੈਵਲ ਏਜੰਟ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭਿੱਟੇਵੰਢ ਨਿਮਾਣਾ ਜ਼ਿਲਾ ਗੁਰਦਾਸਪੁਰ ਨੂੰ ਆਪਣੇ ਲੜਕੇ ਗੁਰਦੀਪ ਸਿੰਘ ਪੁੱਤਰ ਸਤਨਾਮ ਸਿੰਘ ਤੇ ਦੋ ਰਿਸ਼ਤੇਦਾਰ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੁਰਾਣਾ ਸ਼ਾਲਾ ਤੇ ਗੁਰਮੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਹਵੀਰਾਵਾਲ ਜ਼ਿਲਾ ਕਪੂਰਥਲਾ ਨੂੰ ਮਰਚੈਂਟ ਨੇਵੀ 'ਚ ਭਰਤੀ ਕਰਵਾਉਣ ਵਾਸਤੇ 10 ਲੱਖ ਰੁਪਏ ਦਿੱਤੇ ਸਨ ਪਰ ਏਜੰਟ ਸਾਨੂੰ ਪਿਛਲੇ ਤਿੰਨ ਸਾਲਾਂ ਤੋਂ ਖੱਜਲ-ਖੁਆਰ ਕਰ ਰਿਹਾ ਹੈ ਤੇ ਨਾ ਹੀ ਲੜਕੇ ਨੂੰ ਨੇਵੀ 'ਚ ਭਰਤੀ ਕਰਵਾਏ ਤੇ ਨਾ ਹੀ ਪੈਸੇ ਵਾਪਸ ਕੀਤੇ।
ਉਸ ਨੇ ਦੱਸਿਆ ਕਿ ਟਰੈਵਲ ਏਜੰਟ ਕੁਲਦੀਪ ਸਿੰਘ ਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਦੇ ਖਿਲਾਫ਼ ਡੀ. ਜੀ. ਪੀ. ਪੰਜਾਬ, ਡੀ. ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ, ਆਈ. ਜੀ. ਬਾਰਡਰ ਰੇਂਜ ਤੋਂ ਇਲਾਵਾ ਜ਼ਿਲਾ ਪੁਲਸ ਮੁਖੀ ਨੂੰ ਲਿਖਤੀ ਦਰਖਾਸਤ ਦਿੱਤੀ ਹੈ ਪਰ ਉਸ ਦੇ ਖਿਲਾਫ਼ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਸੰਬੰਧੀ ਜਦੋਂ ਜਾਂਚ ਕਰ ਰਹੇ ਡੀ. ਐੱਸ. ਪੀ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਏਜੰਟ ਦੋਸ਼ੀ ਪਾਏ ਜਾਣ 'ਤੇ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਸ਼ਿਕਾਇਤ ਕਰਤਾ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਕਹਿਰ ਬਣ ਕੇ ਆਏ ਹਾਦਸੇ ਨੇ ਪਹਿਲਾਂ ਪਤੀ ਤੇ ਫਿਰ ਪਤਨੀ ਦੀ ਲਈ ਜਾਨ
NEXT STORY