ਚੰਡੀਗੜ੍ਹ(ਭੁੱਲਰ)-ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਦੇ ਹਸਪਤਾਲ 'ਚ ਗੁਰਦਾਸਪੁਰ ਨਾਲ ਸੰਬੰਧਤ ਅਨਾਥ ਲੜਕੀ ਗੁਰਪ੍ਰੀਤ ਕੌਰ ਦੀ ਮੌਤ 'ਤੇ ਪ੍ਰਤੀਕਿਰਿਆ 'ਚ ਕਿਹਾ ਕਿ ਇਹ ਬਾਦਲ ਸਰਕਾਰ ਲਈ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਇੰਨੀ ਅਸੰਵੇਦਨਸ਼ੀਲ ਹੋ ਚੁੱਕੀ ਹੈ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਲੜਕੀ ਵਲੋਂ ਆਤਮਦਾਹ ਕੀਤੇ ਜਾਣ ਦੇ ਯਤਨਾਂ ਦੇ ਬਾਅਦ ਇਕ ਵਾਰ ਵੀ ਹਸਪਤਾਲ 'ਚ ਜਾ ਕੇ ਉਸਨੂੰ ਵੇਖਣਾ ਉਚਿਤ ਨਹੀਂ ਸਮਝਿਆ। ਇਹ ਕੋਈ ਇਕ ਘਟਨਾ ਨਹੀਂ ਹੈ, ਸਗੋਂ ਪਿਛਲੇ ਦਿਨੀਂ ਪੈਨਸ਼ਨ ਲਈ ਦਰ-ਦਰ ਭਟਕਣ ਮਗਰੋਂ ਇਕ ਬਿਰਧ ਨੇ ਆਤਮਹੱਤਿਆ ਕੀਤੀ ਹੈ। ਇਸ ਤੋਂ ਪਹਿਲਾਂ ਮੋਦੀ ਦੇ ਪੰਜਾਬ ਦੌਰੇ ਸਮੇਂ ਇਕ ਅਧਿਆਪਕਾ ਨਾਲ ਮਿਸ ਕੈਰੇਜ ਦੀ ਘਟਨਾ ਹੋਈ ਪ੍ਰੰਤੂ ਇਸਦੇ ਬਾਵਜੂਦ ਬਾਦਲ ਸਰਕਾਰ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਵਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਹੈ। ਅਜਿਹੀਆਂ ਘਟਨਾਵਾਂ ਪੰਜਾਬ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹਨ।
ਹਾਏ ਓ ਰੱਬਾ! ਇੰਨੀ ਗਰੀਬੀ ਵੀ ਨਾ ਦਈਂ ਕਿ ਕੋਈ...
NEXT STORY