ਅੰਮ੍ਰਿਤਸਰ-ਜਿਸਨੂੰ ਆਪਣਾ ਸਮਝ ਕੇ ਇਕ ਵਿਅਕਤੀ ਨੇ ਆਪਣੇ ਘਰ ਦੀਆਂ ਸਾਰੀਆਂ ਗੱਲਾਂ ਦੱਸੀਆਂ, ਉਸ ਨੇ ਹੀ ਉਸ ਦੀ ਧੀ ਦੀਆਂ ਭਾਵਨਾਵਾਂ ਦਾ ਫਾਇਦਾ ਚੁੱਕ ਕੇ ਹੋਟਲ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਕੁੜੀ ਨੂੰ ਕਾਸੇ ਜੋਗੀ ਨਾ ਛੱਡਿਆ। ਫਿਲਹਾਲ ਪੁਲਸ ਨੇ ਇਸ ਸੰਬੰਧੀ ਦੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਫਿਰੋਜਪੁਰ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਘਰ 'ਚ ਚੱਲ ਰਹੇ ਤਣਾਅ ਕਾਰਨ ਉਹ ਆਪਣੇ ਪਿਤਾ ਨਾਲ ਗੁਰਦੁਆਰਾ ਸ਼ਹੀਦਾਂ ਸਾਹਿਬ ਮੱਥਾ ਟੇਕਣ ਗਈ ਸੀ। ਜਦੋਂ ਦੋਵੇਂ ਗੁਰਦੁਆਰੇ ਦੇ ਬਾਹਰ ਖੜ੍ਹੇ ਸਨ ਤਾਂ ਦੋਸ਼ੀ ਉੱਥੇ ਆ ਗਿਆ। ਦੋਸ਼ੀ ਪੀੜਤਾ ਦੇ ਪਿਤਾ ਨੂੰ ਜਾਣਦਾ ਸੀ ਅਤੇ ਉਨ੍ਹਾਂ ਨੂੰ ਗੁਰਦੁਆਰੇ ਆਉਣ ਦਾ ਕਾਰਨ ਪੁੱਛਣ ਲੱਗ ਪਿਆ।
ਦੋਸ਼ੀ ਦੇ ਪੁੱਛਣ 'ਤੇ ਪਿਤਾ ਨੇ ਘਰ ਦੇ ਹਾਲਾਤ ਬਾਰੇ ਸਭ ਕੁਝ ਉਸ ਨੂੰ ਦੱਸ ਦਿੱਤਾ ਤਾਂ ਦੋਸ਼ੀ ਨੇ ਉਸ ਦੀ ਬੇਟੀ ਨੂੰ ਨੌਕਰੀ ਦਿਵਾਉਣ ਦੀ ਗੱਲ ਕਹੀ, ਜਿਸ ਲਈ ਪਿਤਾ ਸਹਿਮਤ ਹੋ ਗਿਆ। ਦੋਸ਼ੀ ਨੇ ਕਿਹਾ ਕਿ ਉਹ ਥੋੜੀ ਦੇਰ ਬਾਅਦ ਵਾਪਸ ਆਉਂਦਾ ਹੈ। ਥੋੜੀ ਹੀ ਦੇਰ ਬਾਅਦ ਜਦੋਂ ਦੋਸ਼ੀ ਉੱਥੇ ਆ ਗਿਆ ਤਾਂ ਔਰਤ ਦਾ ਪਿਤਾ ਗੁਰਦੁਆਰੇ ਮੱਥਾ ਟੇਕਣ ਅੰਦਰ ਗਿਆ ਸੀ।
ਉਸ ਨੇ ਕੁੜੀ ਨੂੰ ਬਹਾਨੇ ਨਾਲ ਆਪਣੀ ਕਾਰ 'ਚ ਬਿਠਾ ਲਿਆ ਅਤੇ ਫਿਰ ਹੋਟਲ 'ਚ ਜਾ ਕੇ ਉਸ ਦੀ ਇੱਜ਼ਤ ਤਾਰ-ਤਾਰ ਕੀਤੀ ਅਤੇ ਉਸ ਦਾ ਦੋਸਤ ਕੁੜੀ ਨੂੰ ਹੋਟਲ ਦੇ ਬਾਹਰ ਛੱਡ ਗਿਆ। ਦੋਸ਼ੀ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਇਸ ਬਾਰੇ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਫਿਲਹਾਲ ਸ਼ਿਕਾਇਤ ਕਰਨ ਤੋਂ ਬਾਅਦ ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਿੱਲੀ ਸਮੇਤ ਪੰਜਾਬ 'ਚ ਭੂਚਾਲ ਕਾਰਨ ਫਿਰ ਹਿੱਲੀ ਧਰਤੀ
NEXT STORY