ਗਰਮੀਆਂ ਆ ਚੁੱਕੀਆਂ ਹਨ ਅਤੇ ਇਸ ਮੌਸਮ 'ਚ ਬਹੁਤ ਸਾਰੀਆਂ ਬੀਮਾਰੀਆਂ ਵੀ ਵਿਅਕਤੀ ਨੂੰ ਘੇਰ ਲੈਂਦੀਆਂ ਹਨ। ਕਦੇ ਮਲੇਰੀਆ ਤਾਂ ਕਦੇ ਦਸਤ। ਪੇਟ ਸੰਬੰਧੀ ਬੀਮਾਰੀਆਂ 'ਚ ਦਸਤ ਇਕ ਅਜਿਹੀ ਸਮੱਸਿਆ ਹੈ, ਜੋ ਬੰਦੇ ਨੂੰ ਨਿਢਾਲ ਕਰ ਦਿੰਦੀ ਹੈ। ਫਿਰ ਜੇਕਰ ਇਹ ਗੰਭੀਰ ਰੂਪ ਲੈ ਲਏ ਤਾਂ ਹੱਥੋਂ ਵੇਲਾ ਲੰਘ ਸਕਦਾ ਹੈ। ਛੋਟੀਆਂ-ਛੋਟੀਆਂ ਬੀਮਾਰੀਆਂ ਲਈ ਤਾਂ ਡਾਕਟਰ ਕੋਲ ਜਾਣਾ ਕੋਈ ਪਸੰਦ ਨਹੀਂ ਕਰਦਾ। ਇਸ ਲਈ ਰੋਗ ਦੇ ਵਧਣ ਤੋਂ ਪਹਿਲਾਂ ਹੀ ਇਸ ਦੀ ਰੋਕਥਾਮ ਜ਼ਰੂਰੀ ਹੈ। ਘਰੇਲੂ ਉਪਾਅ ਦਾ ਫਾਇਦਾ ਇਹ ਵੀ ਹੁੰਦਾ ਹੈ ਕਿ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਇਸ ਲਈ ਅੱਜ ਜ਼ਿਕਰ ਕਰਾਂਗੇ ਕੁਝ ਅਜਿਹੇ ਘਰੇਲੂ ਉਪਾਵਾਂ ਦਾ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਗਰਮੀਆਂ 'ਚ ਦਰਪੇਸ਼ ਇਨ੍ਹਾਂ ਆਮ ਸਮੱਸਿਆਵਾਂ ਨਾਲ ਨਜਿੱਠ ਸਕੋ।
ਖਤਰਨਾਕ ਲੂਜ਼ ਮੋਸ਼ਨ
ਜ਼ਿਆਦਾ ਲੂਜ਼ ਮੋਸ਼ਨ ਹੋਣ 'ਤੇ ਤੁਹਾਨੂੰ ਵਾਰ-ਵਾਰ ਟਾਇਲੈੱਟ ਜਾਣਾ ਪੈਂਦਾ ਹੈ। ਇਸ ਦੇ ਲਈ ਅੱਧਾ ਕੱਪ ਕੱਚੇ ਦੁੱਧ 'ਚ ਨਿੰਬੂ ਨਿਚੋੜ ਕੇ ਪੀ ਲਓ। ਧਿਆਨ ਰੱਖੋ ਕਿ ਦੁੱਧ ਫਟਣ ਤੋਂ ਪਹਿਲਾਂ ਹੀ ਪੀਣਾ ਹੈ। ਸਿਰਫ ਇਕ ਵਾਰ ਹੀ ਇੰਝ ਕਰੋ। ਖਤਰਨਾਕ ਲੂਜ਼ ਮੋਸ਼ਨ ਅਤੇ ਸੁੱਕੀ ਖਾਂਸੀ ਵੀ ਇਸ ਉਪਾਅ ਨਾਲ ਦੂਰ ਹੋ ਜਾਏਗੀ।
ਪੇਟ ਦੀ ਤਕਲੀਫ ਕਰੇ ਦੂਰ
ਜਵੈਣ ਦੇ ਚੂਰਨ 'ਚ ਪੀਸਿਆ ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਲੈਣ 'ਤੇ ਪੇਟ ਦੀ ਤਕਲੀਫ ਦੂਰ ਹੁੰਦੀ ਹੈ। ਇਸ ਦਾ ਸੇਵਨ ਸੌਣ ਸਮੇਂ ਕਰੋ ਤਾਂ ਬਿਹਤਰ ਹੋਵੇਗਾ।
ਮੁਹਾਸਿਆਂ ਤੋਂ ਛੁਟਕਾਰਾ
ਰੋਜ਼ਾਨਾ ਮੁਹਾਸਿਆਂ 'ਤੇ ਚੰਦਨ ਦਾ ਪੇਸਟ ਲਗਾਓ। ਇਸ ਨਾਲ ਮੁਹਾਸੇ ਬੈਠ ਜਾਂਦੇ ਹਨ ਅਤੇ ਲੰਬੇ ਸਮੇਂ ਤੱਕ ਇੰਝ ਕਰਨ ਨਾਲ ਉਨ੍ਹਾਂ ਦੇ ਦਾਗ ਵੀ ਠੀਕ ਹੋ ਜਾਂਦੇ ਹਨ। ਨਿੰਮ ਦੇ ਪਾਣੀ ਦੀ ਭਾਫ ਲੈਣ ਨਾਲ ਵੀ ਮੁਹਾਸੇ ਠੀਕ ਹੋ ਜਾਂਦੇ ਹਨ। ਇਹ ਉਪਾਅ ਵੀ ਕਾਫੀ ਕਾਰਗਰ ਹੈ।
ਸੁੱਕੀ ਖਾਂਸੀ 'ਚ ਅਰਾਮ
ਇਸ ਤਕਲੀਫ 'ਚ ਦੋ-ਤਿੰਨ ਲੌਂਗ ਦੇਸੀ ਘਿਓ 'ਚ ਭੁੰਨ ਕੇ ਮੂੰਹ 'ਚ ਰੱਖੋ ਅਤੇ ਚਿੱਥੋ। ਇਸ ਨਾਲ ਖਾਂਸੀ ਠੀਕ ਹੋ ਜਾਏਗੀ। ਤੁਸੀਂ ਕਾਲੀ ਮਿਰਚ ਅਤੇ ਸੁੰਡ ਦੀ ਪੰਜ-ਪੰਜ ਗ੍ਰਾਮ ਮਾਤਰਾ ਲੈ ਕੇ ਮੱਖਣ ਨਾਲ ਖਾ ਸਕਦੇ ਹਨ।
ਸਰਦੀ ਤੋਂ ਰਾਹਤ
ਸਰ੍ਹੋਂ ਦਾ ਤੇਲ ਗਰਮ ਕਰੋ। ਠੰਡਾ ਹੋਣ ਪਿੱਛੋਂ ਇਸ ਨਾਲ ਛਾਤੀ ਦੀ ਮਾਲਸ਼ ਕਰ। ਇਸ ਨਾਲ ਕਫ ਘਟਦਾ ਹੈ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ।
ਸੋਜ ਹੋਵੇ ਤਾਂ..
ਕਣਕ ਦੇ ਆਟੇ ਦੀ ਰੋਟੀ ਇਕ ਪਾਸਿਓਂ ਸੇਕ ਲਓ। ਇਸ ਦੇ ਦੂਜੇ ਹਿੱਸੇ 'ਤੇ ਤਿਲ ਦਾ ਤੇਲ ਲਗਾਓ। ਇਸ ਨੂੰ ਸੋਜ ਵਾਲੀ ਥਾਂ 'ਤੇ ਬੰਨ੍ਹਣ ਨਾਲ ਸੋਜ ਤੇਜ਼ੀ ਨਾਲ ਘੱਟ ਹੁੰਦੀ ਹੈ। ਆਮ ਭਾਸ਼ਾ 'ਚ ਇਸ ਨੂੰ 'ਕੁਆਸੀ ਰੋਟੀ' ਵੀ ਕਿਹਾ ਜਾਂਦਾ ਹੈ।
ਮਾਈਗ੍ਰੇਨ ਹੋਵੇ ਤਾਂ...
10 ਗ੍ਰਾਮ ਸੁੰਡ 'ਚ 8 ਗ੍ਰਾਮ ਗੁੜ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਇਸ ਨੂੰ ਸਵੇਰੇ-ਸ਼ਾਮ ਚੂਸਣ ਨਾਲ ਮਾਈਗ੍ਰੇਨ ਦੀ ਸਮੱਸਿਆ ਘੱਟ ਹੁੰਦੀ ਹੈ।
ਪੇਟ ਦਰਦ ਠੀਕ ਕਰਨ ਲਈ ਕਰੋ ਇਹ ਉਪਾਅ
10 ਗ੍ਰਾਮ ਬੇਲ ਦੇ ਪੱਤਿਆਂ ਨੂੰ 4-5 ਦਾਣੇ ਕਾਲੇ ਮਿਰਚ ਨਾਲ ਪੀਸ ਕੇ 10 ਗ੍ਰਾਮ ਮਿਸ਼ਰੀ ਨਾਲ ਸ਼ਰਬਤ ਬਣਾ ਲਓ। ਇਸ ਨੂੰ ਦਿਨ 'ਚ ਤਿੰਨ ਵਾਰ ਪੀਣ ਨਾਲ ਸਿਰਦਰਦ ਠੀਕ ਹੋ ਜਾਂਦਾ ਹੈ।
ਬੰਦ ਨੱਕ ਖੋਲ੍ਹਣ ਲਈ
ਜੇਕਰ ਨੱਕ ਬੰਦ ਹੈ ਤਾਂ ਦਾਲਚੀਨੀ, ਕਾਲੀਮਿਰਚ, ਇਲਾਇਚੀ ਅਤੇ ਜੀਰੇ ਨੂੰ ਬਰਾਬਰ ਮਾਤਰਾ 'ਚ ਲੈ ਕੇ ਇਕ ਸੂਤੀ ਕੱਪੜੇ 'ਚ ਬੰਨ੍ਹ ਲਓ ਅਤੇ ਇਸ ਨੂੰ ਵਾਰ-ਵਾਰ ਸੁੰਘੋ। ਇਸ ਨਾਲ ਛਿੱਕ ਆਏਗੀ ਅਤੇ ਬੰਦ ਨੱਕ ਖੁੱਲ੍ਹ ਜਾਏਗਾ।
ਸਰਵ ਰੋਗ ਨਿਵਾਰਕ ਹੈ ਨਿੰਮ ਦਾ ਤੇਲ
NEXT STORY