ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਵਿਚ ਬੀਤੀ ਸ਼ਾਮ ਐਮ.ਈ.ਐਸ. ਦੇ ਯਾਰਡ ਵਿਚ ਅਚਾਨਕ ਲੱਗੀ ਅੱਗ ਵਿਚ ਇਕ 12 ਸਾਲ ਦੀ ਵਿਦਿਆਰਥਣ ਐਸ਼ਵਰਿਆ ਲਕਸ਼ਮੀ ਦੇ ਯਤਨਾਂ ਦੀ ਬਦੌਲਤ ਆਰਮੀ ਵਲੋਂ ਕਰੀਬ 60 ਲੱਖ ਦਾ ਸਮਾਨ ਸੁਰੱਖਿਅਤ ਬਚਾ ਲਿਆ ਗਿਆ। ਭਾਰਤੀ ਸੈਨਾ ਦੇ ਸੂਤਰਾਂ ਅਨੁਸਾਰ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਕੈਂਟ ਦੀ 8ਵੀ ਕਲਾਸ ਦੀ ਵਿਦਿਆਰਥਣ ਐਸ਼ਵਰਿਆ ਲਕਸ਼ਮੀ ਨੇ ਬੀਤੀ ਸ਼ਾਮ ਕਰੀਬ 5.40 ਵਜੇ ਸਭ ਤੋਂ ਪਹਿਲਾ ਅੱਗ ਨੂੰ ਦੇਖਿਆ ਅਤੇ ਇਸ ਘਟਨਾ ਸਬੰਧੀ ਤੁਰੰਤ ਸੈਨਾ ਅਤੇ ਪ੍ਰਸ਼ਾਸ਼ਨ ਦੀਆਂ ਫਾਇਰਬ੍ਰਿਗੇਡ ਦੀਆਂ ਗੱਡੀਆਂ, ਸੈਨਾ ਦੇ ਅਧਿਕਾਰੀ ਅਤੇ ਜਵਾਨ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਉਨ੍ਹਾਂ ਦੇ ਸਖਤ ਯਤਨਾਂ ਦੇ ਚੱਲਦਿਆਂ ਯਾਰਡ ਵਿਚ ਪਿਆ ਕਰੀਬ 60 ਲੱਖ ਦਾ ਸਮਾਨ ਅੱਗ ਤੋਂ ਸੁਰੱਖਿਅਤ ਬਚਾ ਲਿਆ ਗਿਆ।
ਸੂਬੇਦਾਰ ਸੰਤੋਸ਼ ਦੀ 12 ਸਾਲਾ ਇਸ ਬੇਟੀ ਐਸ਼ਵਰਿਆ ਲਕਸ਼ਮੀ ਦੇ ਚੰਗੇ ਯਤਨਾਂ ਲਈ ਖੁਦ ਸਕੂਲ ਵਿਚ ਜਾ ਕੇ ਜੀ.ਓ.ਸੀ. ਫਿਰੋਜ਼ਪੁਰ ਕੈਂਟ ਨੇ ਐਸ਼ਵਰਿਆ ਨੂੰ ਪਹਿਲੇ ਕਦਮੀ ਅਤੇ ਸੂਝ ਬੂਝ ਨੂੰ ਦੇਖਦਿਆਂ ਸਨਮਾਨਿਤ ਕੀਤਾ ਗਿਆ।
ਸੰਸਦ 'ਚ ਕਿਸਾਨਾਂ ਦੀ ਬੁਲੰਦ ਆਵਾਜ਼ ਬਣ ਕੇ ਬੋਲਿਆ ਭਗਵੰਤ ਮਾਨ (ਵੀਡੀਓ)
NEXT STORY