ਵਾਸ਼ਿੰਗਟਨ— ਤਕਨਾਲੋਜੀ ਦਾ ਦਮ-ਖਮ ਦਾ ਪੂਰੀ ਦੁਨੀਆ ਦੇਖ ਹੀ ਚੁੱਕੀ ਹੈ। ਅੱਜ ਅਜਿਹੀ ਕਿਹੜੀ ਚੀਜ਼ ਹੈ, ਜਿਸ ਵਿਚ ਤਕਨਾਲੋਜੀ ਸ਼ਾਮਲ ਨਹੀਂ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਤਕਨਾਲੋਜੀ ਦਾ ਦਮ ਦਿਖਾਉਂਦੇ ਹੋਏ ਅਗਲੀ ਪੀੜ੍ਹੀ ਦੇ ਇਕ ਅਜਿਹੇ ਜਹਾਜ਼ ਦਾ ਪ੍ਰੀਖਣ ਕੀਤਾ, ਜਿਸ ਵਿਚ ਉੱਡਦੇ ਹੋਏ ਜਹਾਜ਼ ਦੇ ਖੰਭਾਂ ਦਾ ਆਕਾਰ ਬਦਲਿਆ ਜਾ ਸਕਦਾ ਹੈ। ਇਸ ਤਰ੍ਹਾਂ ਦਾ ਜਹਾਜ਼ ਹਰ ਸਾਲ ਕਰੋੜਾਂ ਈਂਧਣ ਬਚਾ ਸਕੇਗਾ ਅਤੇ ਇਸ ਨਾਲ ਏਅਰਫ੍ਰੇਮ ਦਾ ਭਾਰ ਵੀ ਘੱਟ ਹੋਵੇਗਾ ਅਤੇ ਜਹਾਜ਼ ਵੱਲੋਂ ਕੀਤੀ ਜਾਣ ਵਾਲੀ ਆਵਾਜ਼ ਦੀ ਤੀਬਰਤਾ ਵੀ ਘਟੇਗੀ।
ਕੈਲੀਫੋਰਨੀਆ ਦੇ ਆਰਮਸਟ੍ਰਾਂਗ ਫਲਾਈਟ ਰਿਸਰਚ ਸੈਂਟਰ ਦੀ ਇਕ ਟੀਮ ਨੇ ਪਿੱਛਲੇ ਛੇ ਮਹੀਨਿਆਂ ਤੋਂ ਨਵੀਂ ਪੀੜ੍ਹੀ ਦੇ ਇਸ ਜਹਾਜ਼ ਦਾ 22 ਵਾਰ ਉਡਾਣ ਪ੍ਰੀਖਣ ਕੀਤਾ ਹੈ। ਨਾਸਾ ਨੇ ਦੱਸਿਆ ਕਿ ਇਸ ਜਹਾਜ਼ ਵਿਚ ਪੁਰਾਣੇ ਜਹਾਜ਼ਾਂ ਦੇ ਮੁਕਾਬਲੇ ਕਾਫੀ ਬਦਲਾਅ ਕੀਤੇ ਗਏ ਹਨ। ਇਹ ਨਵੀਂ ਤਕਨੀਕ ਦੇ ਜਹਾਜ਼ ਈਂਧਣ ਖਪਤ ਘੱਟ ਕਰਨ ਅਤੇ ਵਾਤਾਵਰਣ ਦੇ ਲਿਹਾਜ ਨਾਲ ਵੀ ਬਿਹਤਰ ਹੋਣਗੇ।
ਏਅਰਫੋਰਸ ਰਿਸਰਚ ਲੈਬ ਦੇ ਪ੍ਰੋਗਰਾਮ ਮੈਨੇਜਰ ਪੇਟੇ ਫਿਲਕ ਨੇ ਦੱਸਿਆ ਕਿ ਬਿਨਾਂ ਕਿਸੇ ਵਿਸ਼ੇਸ਼ ਤਕਨੀਕੀ ਪਰੇਸ਼ਾਨੀ ਦੇ ਸਾਰੇ ਪ੍ਰੀਖਣਾਂ ਨੂੰ ਅੰਜ਼ਾਮ ਦਿੱਤਾ ਗਿਆ ਤੇ ਹੁਣ ਉਨ੍ਹਾਂ ਦਾ ਮੁਲਾਂਕਣ ਕੀਤਾ ਜਾਵੇਗਾ।
ਏਅਰਫੋਰਸ ਰਿਸਰਚ ਲੈਬ ਦੇ ਪ੍ਰੋਗਰਾਮ ਮੈਨੇਜਰ ਪੇਟੇ ਨੇ ਦੱਸਿਆ ਕਿ ਇਜ ਜਹਾਜ਼ 'ਤੇ ਅਜੇ ਵੀ ਕੰਮ ਹੋਣਾ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਆਪਣੀ ਤਰ੍ਹਾਂ ਦਾ ਇਕ ਅਨੋਖਾ ਜਹਾਜ਼ ਹੈ। ਉਨ੍ਹਾਂ ਕਿਹਾ ਕਿ ਇਸ ਜਹਾਜ਼ ਨੂੰ ਉਡਾਉਣ ਲਈ ਪਾਇਲਟਾਂ ਨੂੰ ਵੀ ਟਰੇਨਿੰਗ ਲੈਣੀ ਪਵੇਗੀ।
ਫਰਜੀਵਾੜੇ ਦੇ ਦੋਸ਼ਾਂ 'ਚ ਤਿੰਨ ਭਾਰਤੀਆਂ ਨੇ ਅਪਰਾਧ ਕਬੂਲ ਕੀਤਾ
NEXT STORY