ਨਿਊਯਾਰਕ— ਅਮਰੀਕਾ 'ਚ ਤਿੰਨ ਭਾਰਤੀਆਂ ਨੇ ਇਹ ਦੋਸ਼ ਕਬੂਲ ਕਰ ਲਏ ਹਨ ਕਿ ਉਨ੍ਹਾਂ ਨੇ ਆਪਣੇ ਸੰਚਾਲਨ ਵਾਲੇ ਸਕੂਲ ਦੇ ਲਾਭ ਲਈ ਵਿਦਿਆਰਥੀ ਵੀਜ਼ਾ ਅਤੇ ਵਿੱਤੀ ਸਹਾਇਤਾ ਫਰਜੀਵਾੜੇ ਦੀ ਸਾਜ਼ਿਸ਼ ਕੀਤੀ ਸੀ। ਸੁਰੇਸ਼ ਹੀਰਾਨੰਦਾਨੀ 61 ਅਤੇ ਲਲਿਤ ਛਾਬੜੀਆ 54 ਅਤੇ ਅਨੀਤਾ ਛਾਬੜੀਆ 50 ਨੂੰ ਸਾਥੀ ਅਪਰਾਧੀਆਂ ਸਮੀਰ ਹੀਰਾਨੰਦਾਨੀ ਅਤੇ ਸੀਮਾ ਸ਼ਾਹ ਦੇ ਨਾਲ ਮਈ 2014 'ਚ ਗ੍ਰਿਫਤਾਰ ਕੀਤਾ ਗਿਆ ਸੀ।
ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਪ੍ਰਵਰਤਣ ਦੀ ਗ੍ਰਹਿ ਸੁਰੱਖਿਆ ਜਾਂਚ (ਆਈ.ਸੀ.ਈ.ਐਚ.ਐਸ.ਆਈ) ਤੋਂ ਬਾਅਦ ਇਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਹੋਈ। ਸੁਰੇਸ਼ ਹੀਰਾਨੰਦਾਨੀ ਅਤੇ ਲਲਿਤ ਅਤੇ ਅਨੀਤਾ ਛਾਬੜੀਆ ਨੇ ਕੱਲ ਮੈਨਹਟਨ ਸਥਿਤ ਸੰਘੀ ਅਦਾਲਤ 'ਚ ਸਟੂਡੈਂਟ ਵੀਜ਼ਾ ਅਤੇ ਵਿੱਤੀ ਸਹਾਇਤਾ ਫਰਜੀਵਾੜੇ ਦੀ ਸਾਜ਼ਿਸ਼ ਦੇ ਦੋਸ਼ ਸਵੀਕਾਰ ਕਰ ਲਏ। ਉਹ ਵੀਜ਼ਾ ਫਰਜੀਵਾੜੇ ਦੀ ਸਾਜ਼ਿਸ਼ ਦੇ ਮਾਮਲੇ 'ਚ ਅਮਰੀਕਾ ਸਰਕਾਰ ਨੂੰ 74 ਲੱਖ ਡਾਲਰ ਅਤੇ ਵਿਦਿਆਰਥੀ ਵਿੱਤੀ ਸਹਾਇਤਾ ਫਰਜੀਵਾੜੇ ਨਾਲ ਅਮਰੀਕੀ ਸਿੱਖਿਆ ਵਿਭਾਗ ਨੂੰ ਹੋਏ ਨੁਕਸਾਨ ਲਈ 10 ਲੱਖ ਡਾਲਰ ਦਾ ਜ਼ੁਰਮਾਨਾ ਦੇਣ ਲਈ ਲਈ ਸਹਿਮਤ ਹੋ ਗਏ। ਇਸ ਮਾਮਲੇ 'ਚ ਤਿੰਨਾਂ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਨ੍ਹਾਂ ਨੂੰ ਇਸ ਸਾਲ ਸਤੰਬਰ 'ਚ ਸਜਾ ਸੁਣਾਈ ਜਾਵੇਗੀ।
ਸਮੀਰ ਹੀਰਾਨੰਦਾਨੀ (28) ਅਤੇ ਸੀਮਾ ਸ਼ਾਹ (42) ਖਿਲਾਫ ਅਪਰਾਧਿਕ ਸਾਜ਼ਿਸ਼ ਦੇ ਦੋਸ਼ ਪੈਂਡਿੰਗ ਹਨ। ਮੈਨਹਟਨ ਦੇ ਅਮਰੀਕੀ ਅਟਾਰਨੀ ਪ੍ਰੀਤ ਭਰਾਡਾ ਨੇ ਕਿਹਾ ਕਿ ਤਿੰਨਾਂ ਨੇ ਆਪਣੇ ਵਿੱਤੀ ਫਾਇਦੇ ਦੇ ਉਦੇਸ਼ ਨਾਲ ਸਾਡੇ ਦੇਸ਼ ਦੇ ਵਿਦਿਆਰਥੀ ਵੀਜ਼ਾ ਅਤੇ ਘਰੇਲੂ ਵਿਦਿਆਰਥੀ ਵਿੱਤੀ ਸਹਾਇਤਾ ਪ੍ਰੋਗਰਾਮ ਦਾ ਫਾਇਦਾ ਚੁੱਕਣ ਲਈ ਆਪਣੇ ਸਕੂਲਾਂ ਨੂੰ ਫਰਜੀਵਾੜੇ ਦੇ ਸਾਧਨ 'ਚ ਤਬਦੀਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਫਰਜੀਵਾੜਾ ਸਾਡੀ ਨਿਗਰਾਨੀ ਦੀ ਉੱਚ ਪ੍ਰਾਥਮਿਕਤਾ 'ਚ ਹੈ ਅਤੇ ਅਸੀਂ ਉਨ੍ਹਾਂ ਸਾਰਿਆਂ 'ਤੇ ਮੁਕੱਦਮਾ ਚਲਾਵਾਂਗੇ ਜੋ ਆਪਣੇ ਫਾਇਦੇ ਲਈ ਜਾਲਸਾਜੀ ਕਰਦੇ ਹਨ।
ਕੈਨੇਡਾ ਦਾ ਪ੍ਰਵਾਸੀਆਂ ਬਾਰੇ ਵੱੱਡਾ ਬਿਆਨ!
NEXT STORY